June 30, 2024 10:41 pm
Chandrayaan-3

ਚੰਦਰਯਾਨ-2 ਦੇ ਆਰਬਿਟਰ ਤੇ ਚੰਦਰਯਾਨ-3 ਦੇ ਲੈਂਡਰ ਵਿਚਾਲੇ ਸੰਪਰਕ ਸਥਾਪਿਤ, ਇਸਰੋ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 21 ਅਗਸਤ 2023: ਚੰਦਰਯਾਨ-3 (Chandrayaan-3)  ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ 25 ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਚੱਕਰ ਲਗਾ ਰਿਹਾ ਹੈ। ਇਸਰੋ ਮੁਤਾਬਕ ਚੰਦਰਯਾਨ-2 ਦੇ ਆਰਬਿਟਰ ਨੇ ਚੰਦਰਯਾਨ-3 ਦੇ ਲੈਂਡਰ ਮਡਿਊਲ ਨਾਲ ਸੰਪਰਕ ਸਥਾਪਿਤ ਕਰ ਲਿਆ ਹੈ। ਹੁਣ ਉਡੀਕ 23 ਅਗਸਤ ਦੀ ਹੈ, ਜਦੋਂ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਨਾਲ ਇਤਿਹਾਸ ਰਚੇਗਾ ਅਤੇ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਦੱਸ ਦਈਏ ਕਿ ਹੁਣ ਤੱਕ ਸਿਰਫ ਅਮਰੀਕਾ, ਰੂਸ ਅਤੇ ਚੀਨ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਕਰਨ ‘ਚ ਕਾਮਯਾਬ ਹੋਏ ਹਨ। ਇੰਨਾ ਹੀ ਨਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਹੈ।

ਚੰਦਰਯਾਨ-2 ਤੋਂ ਸਬਕ ਲੈ ਕੇ ਚੰਦਰਯਾਨ-3 (Chandrayaan-3)  ਵਿਚ ਕਈ ਸੁਧਾਰ ਕੀਤੇ ਗਏ ਹਨ। ਟੀਚਾ ਲੈਂਡਿੰਗ ਖੇਤਰ ਨੂੰ 4.2 ਕਿਲੋਮੀਟਰ ਲੰਬਾਈ ਅਤੇ 2.5 ਕਿਲੋਮੀਟਰ ਚੌੜਾਈ ਤੱਕ ਵਧਾ ਦਿੱਤਾ ਗਿਆ ਹੈ। ਚੰਦਰਯਾਨ-3 ਵਿੱਚ ਲੇਜ਼ਰ ਡੌਪਲਰ ਵੇਲੋਸੀਮੀਟਰ ਦੇ ਨਾਲ ਚਾਰ ਇੰਜਣ ਵੀ ਹਨ, ਜਿਸਦਾ ਮਤਲਬ ਹੈ ਕਿ ਇਹ ਚੰਦਰਮਾ ਦੀ ਲੈਂਡਿੰਗ ਦੇ ਸਾਰੇ ਪੜਾਵਾਂ ਵਿੱਚ ਆਪਣੀ ਉਚਾਈ ਅਤੇ ਸਥਿਤੀ ਨੂੰ ਕੰਟਰੋਲ ਕਰ ਸਕਦਾ ਹੈ।

ਇਸਦੇ ਨਾਲ ਹੀ ਸੰਭਾਵਤ ਤੌਰ ‘ਤੇ ਕਈ ਆਰਥਿਕ ਲਾਭਾਂ ਲਈ ਰਾਹ ਪੱਧਰਾ ਕਰੇਗਾ। ਭਾਰਤ ਦੀ ਪੁਲਾੜ ਆਰਥਿਕਤਾ 2025 ਤੱਕ 13 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਚੰਦਰਮਾ ‘ਤੇ ਸਫਲ ਲੈਂਡਿੰਗ ਭਾਰਤ ਦੇ ਤਕਨੀਕੀ ਹੁਨਰ ਨੂੰ ਵੀ ਬਿਆਨ ਕਰੇਗੀ।