ਚੰਡੀਗੜ੍ਹ, 26 ਨਵੰਬਰ 2024: ਭਾਰਤ ਨੇ ਅੱਜ ਦੇ ਦਿਨ ਸੰਵਿਧਾਨ (Constitution) ਨੂੰ ਅਪਣਾਇਆ ਸੀ | ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਅਗਵਾਈ ‘ਚ ਬਣਿਆ ਸੀ | ਜਿਸ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਅਗਵਾਈ ਵਾਲੀ ਸੰਵਿਧਾਨ ਖਰੜਾ ਕਮੇਟੀ ਨੇ ਤਿਆਰ ਕੀਤਾ ਸੀ | ਇਸਦੇ ਅੱਜ 75 ਸਾਲ ਪੂਰੇ ਹੋ ਚੁੱਕੇ ਹਨ। ਜਿਸਦੀ ਯਾਦ ‘ਚ ਅੱਜ ਦੇਸ਼ ਭਰ ‘ਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ |
ਸੰਵਿਧਾਨ ਦਿਵਸ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਅੱਜ ਤੋਂ 75 ਸਾਲ ਪਹਿਲਾਂ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਦੇ ਇਸੇ ਕੇਂਦਰੀ ਹਾਲ ‘ਚ ਸੰਵਿਧਾਨ ਸਭਾ ਨੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ। ਦ੍ਰੋਪਦੀ ਮੁਰਮੂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਸੰਵਿਧਾਨ ਦੇਸ਼ ਦਾ ਪਵਿੱਤਰ ਗ੍ਰੰਥ ਹੈ ਅਤੇ ਭਾਰਤ ਲੋਕਤੰਤਰ ਦੀ ਮਾਂ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਭ ਤੋਂ ਰਚਨਾਤਮਕ ਵਿਅਕਤੀਆਂ ਦਾ ਤੋਹਫਾ ਹੈ। ਮੈਂ ਇਸ ਦੇ ਨਿਰਮਾਣ ‘ਚ ਸ਼ਾਮਲ ਔਰਤਾਂ ਨੂੰ ਵੀ ਸਲਾਮ ਕਰਦੀ ਹਾਂ।
ਇਸਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਭਾਸ਼ਣ ‘ਚ ਕੇਂਦਰ ਸਰਕਾਰ ਦੇ ਕੰਮ ਦੀ ਵੀ ਤਾਰੀਫ਼ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਪਿਛੜੇ ਵਰਗਾਂ ਲਈ ਬਹੁਤ ਸਾਰੇ ਬੇਮਿਸਾਲ ਕੰਮ ਕੀਤੇ ਹਨ। ਗਰੀਬ ਲੋਕਾਂ ਨੂੰ ਹੁਣ ਸਿਹਤ, ਰਿਹਾਇਸ਼ ਅਤੇ ਭੋਜਨ ਨਾਲ ਸਬੰਧਤ ਸੁਰੱਖਿਆ ਪ੍ਰਾਪਤ ਹੋ ਗਈ ਹੈ।
ਇਸਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਵਿਧਾਨ ਦਿਵਸ (Constitution) ਦੇ ਮੌਕੇ ‘ਤੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਸਭਾ ‘ਚ ਜਿਸ ਤਰ੍ਹਾਂ ਦੀ ਬਹਿਸ ਸਨਮਾਨਜਨਕ ਅਤੇ ਉਸਾਰੂ ਢੰਗ ਨਾਲ ਕਰਵਾਈ ਹੋਈ ਅਤੇ ਇਸਦੀ ਪਰੰਪਰਾ ਦਾ ਪਾਲਣ ਕੀਤਾ ਜਾਵੇ। ਦੇਸ਼ ਦੇ ਸੰਵਿਧਾਨ ਨੂੰ ਲਾਗੂ ਹੋਏ 75 ਸਾਲ ਹੋ ਗਏ ਹਨ। ਇਸ ਮੌਕੇ ਸੰਸਦ ਦੇ ਸੈਂਟਰਲ ਹਾਲ ‘ਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਹੈ ।
ਓਮ ਬਿਰਲਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਅਤੇ ਦੇਸ਼ ਦੀ ਭੂਗੋਲਿਕ ਅਤੇ ਸਮਾਜਿਕ ਵਿਭਿੰਨਤਾ ਨੂੰ ਇਕੱਠੇ ਲਿਆਉਣ ਲਈ ਲਗਭਗ ਤਿੰਨ ਸਾਲ ਸਖ਼ਤ ਮਿਹਨਤ ਕੀਤੀ। ਸਾਡੇ ਸਦਨਾਂ ਨੂੰ ਵੀ ਸੰਵਿਧਾਨ ਸਭਾ ਦੀ ਪਰੰਪਰਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਸਾਰੂ ਅਤੇ ਸਨਮਾਨਜਨਕ ਬਹਿਸ ਕਰਨੀ ਚਾਹੀਦੀ ਹੈ।