Nitin Gadkari

ਸੰਵਿਧਾਨ ਨੂੰ ਬਦਲਿਆ ਨਹੀਂ ਜਾ ਸਕਦਾ, ਸਿਰਫ ਸੋਧਿਆ ਜਾ ਸਕਦੈ: ਨਿਤਿਨ ਗਡਕਰੀ

ਚੰਡੀਗੜ੍ਹ 10 ਮਈ 2024: ਦੇਸ਼ ਵਿੱਚ ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਹੁਣ ਤੱਕ ਤਿੰਨ ਪੜਾਵਾਂ ਦੌਰਾਨ ਕਈ ਸੂਬਿਆਂ ਵਿੱਚ ਵੋਟਿੰਗ ਹੋ ਚੁੱਕੀ ਹੈ ਅਤੇ ਕਈ ਹੋਰ ਸੂਬਿਆਂ ਵਿੱਚ ਅਜੇ ਤੱਕ ਵੋਟਾਂ ਪੈਣੀਆਂ ਹਨ। ਇਸ ਦੇ ਨਾਲ ਹੀ ਚੋਣ ਪ੍ਰਚਾਰ ਵੀ ਜ਼ੋਰਦਾਰ ਚੱਲ ਰਿਹਾ ਹੈ। ਵੋਟਰਾਂ ਨੂੰ ਲਾਮਬੰਦ ਕਰਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹਨ ਅਤੇ ਆਪਣੇ ਵਿਰੋਧੀਆਂ ਵਿਰੁੱਧ ਬਿਆਨਬਾਜ਼ੀ ਕਰਕੇ ਇਕ-ਦੂਜੇ ਨੂੰ ਨੰਗਾ ਕਰਨ ਵਿਚ ਲੱਗੇ ਹੋਏ ਹਨ। ਇਸੇ ਸਿਲਸਿਲੇ ‘ਚ ਸ਼ੁੱਕਰਵਾਰ ਨੂੰ ਭਾਜਪਾ ਆਗੂ ਨਿਤਿਨ ਗਡਕਰੀ (Nitin Gadkari) ਨੇ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਸਾਧਿਆ।

ਕੇਂਦਰੀ ਮੰਤਰੀ ਮਹਾਰਾਸ਼ਟਰ ਦੀ ਬੀਡ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪਕੰਜਾ ਮੁੰਡੇ ਦੇ ਸਮਰਥਨ ‘ਚ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੌਰਾਨ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਭੁਲੇਖੇ ‘ਚ ਪਾ ਰਹੀਆਂ ਹਨ ਕਿ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਸੰਵਿਧਾਨ ਨੂੰ ਬਦਲ ਦੇਵੇਗੀ। ਪਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸੰਵਿਧਾਨ ਨੂੰ ਬਦਲਿਆ ਨਹੀਂ ਜਾ ਸਕਦਾ, ਸਿਰਫ ਸੋਧਿਆ ਜਾ ਸਕਦਾ ਹੈ। ਕਾਂਗਰਸ ਆਪਣੇ ਸ਼ਾਸਨ ਦੌਰਾਨ ਹੁਣ ਤੱਕ 80 ਵਾਰ ਸੰਵਿਧਾਨਕ ਸੋਧਾਂ ਕਰ ਚੁੱਕੀ ਹੈ। ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਦੇ ਲੋਕ ਗਰੀਬ ਹੀ ਹਨ।

ਗਡਕਰੀ (Nitin Gadkari) ਨੇ ਕਿਹਾ ਕਿ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਦੇਸ਼ ਦੇ ਆਖਰੀ ਗਰੀਬ ਵਿਅਕਤੀ ਨੂੰ ਲਾਭ ਨਹੀਂ ਮਿਲਦਾ। ਕਾਂਗਰਸ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਵਿੱਚ ਲੋਕ ਗਰੀਬ ਹੀ ਰਹੇ। ਅਸੀਂ 10 ਸਾਲ ਕੰਮ ਕੀਤਾ। 60 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਕਾਂਗਰਸ ਨੇ ਕੁਝ ਨਹੀਂ ਕੀਤਾ। ਉਹ ਆਪਣੇ ਕੰਮ ਦੇ ਆਧਾਰ ‘ਤੇ ਚੋਣ ਨਹੀਂ ਲੜ ਸਕਦੇ, ਇਸ ਲਈ ਉਹ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ‘ਤੇ ਵੋਟ ਨਾ ਪਾਉਣ ਦੀ ਅਪੀਲ ਕੀਤੀ।

Scroll to Top