July 7, 2024 3:44 pm
MP Sanjay Singh

CM ਅਰਵਿੰਦ ਕੇਜਰੀਵਾਲ ਖ਼ਿਲਾਫ਼ ਹੋ ਰਹੀ ਸਾਜ਼ਿਸ਼, ਭਾਜਪਾ ਦੇ ਵੱਡੇ ਆਗੂ ਸ਼ਾਮਲ: MP ਸੰਜੇ ਸਿੰਘ

ਚੰਡੀਗੜ੍ਹ, 5 ਅਪ੍ਰੈਲ 2024: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਸੁਪਰੀਮ ਕੋਰਟ ਤੋਂ 6 ਮਹੀਨਿਆਂ ਦੀ ਸ਼ਰਤੀਆ ਜ਼ਮਾਨਤ ‘ਤੇ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆਏ ਹਨ। ਜ਼ਮਾਨਤ ਮਿਲਣ ਤੋਂ ਬਾਅਦ ਰਾਜ ਸਭਾ ਮੈਂਬਰ ਸੰਜੇ ਸਿੰਘ ਸਿਆਸੀ ਤੌਰ ‘ਤੇ ਸਰਗਰਮ ਹੋ ਗਏ ਹਨ। ਅੱਜ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਸਾਜ਼ਿਸ਼ ਵਿੱਚ ਭਾਜਪਾ ਦੇ ਵੱਡੇ ਆਗੂ ਸ਼ਾਮਲ ਹਨ ਅਤੇ ਭਾਜਪਾ ਨੇ ਸ਼ਰਾਬ ਘਪਲਾ ਕੀਤਾ ਹੈ।

ਸੰਜੇ ਸਿੰਘ ਦਾ ਕਹਿਣਾ ਹੈ ਕਿ ‘ਇਕ ਵਿਅਕਤੀ ਹੈ, ਮਗੁੰਟਾ ਰੈਡੀ, ਜਿਸ ਨੇ ਤਿੰਨ ਬਿਆਨ ਦਿੱਤੇ, ਉਸ ਦੇ ਬੇਟੇ ਰਾਘਵ ਮਗੁੰਟਾ ਨੇ ਸੱਤ ਬਿਆਨ ਦਿੱਤੇ। 16 ਸਤੰਬਰ ਨੂੰ ਜਦੋਂ ਈਡੀ ਨੇ ਉਨ੍ਹਾਂ (ਮਗੁੰਟਾ ਰੈਡੀ) ਨੂੰ ਪਹਿਲੀ ਵਾਰ ਪੁੱਛਿਆ ਕਿ ਕੀ ਉਹ ਅਰਵਿੰਦ ਕੇਜਰੀਵਾਲ ਨੂੰ ਜਾਣਦੇ ਹਨ ਤਾਂ ਉਨ੍ਹਾਂ ਨੇ ਸੱਚਾਈ ਦੱਸਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ ਪਰ ਮੈਂ ਉਨ੍ਹਾਂ ਨੂੰ ਚੈਰੀਟੇਬਲ ਟਰੱਸਟ ਦੀ ਜ਼ਮੀਨ ਦੇ ਮਾਮਲੇ ਵਿੱਚ ਮਿਲਿਆ ਸੀ। ਪਰ ਉਸ ਤੋਂ ਬਾਅਦ ਉਸ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜ ਮਹੀਨੇ ਜੇਲ੍ਹ ਵਿਚ ਰੱਖਣ ਤੋਂ ਬਾਅਦ ਉਸ ਦੇ ਪਿਓ ਨੇ ਆਪਣਾ ਬਿਆਨ ਬਦਲ ਲਿਆ।

ਉਨ੍ਹਾਂ ਕਿਹਾ ਕਿ ਉਸ ਨੇ ਸੱਤ ਵਿੱਚੋਂ ਛੇ ਬਿਆਨਾਂ ਵਿੱਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੁਝ ਨਹੀਂ ਕਿਹਾ ਪਰ 16 ਜੁਲਾਈ ਨੂੰ ਸੱਤਵੇਂ ਬਿਆਨ ਵਿੱਚ ਉਹ ਆਪਣਾ ਸਟੈਂਡ ਬਦਲ ਕੇ ਸਾਜ਼ਿਸ਼ ਦਾ ਹਿੱਸਾ ਬਣ ਗਿਆ। ਪੰਜ ਮਹੀਨਿਆਂ ਬਾਅਦ ਉਹ ਬਦਲ ਜਾਂਦਾ ਹੈ ਅਤੇ ਅਰਵਿੰਦ ਕੇਜਰੀਵਾਲ ਖਿਲਾਫ ਬਿਆਨ ਦਿੱਤਾ।

ਸੰਜੇ ਸਿੰਘ (MP Sanjay Singh) ਨੇ ਕਿਹਾ, ‘ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਛੇ ਬਿਆਨ (ਰਾਘਵ ਮਗੁੰਟਾ ਦੇ) ਅਤੇ ਉਨ੍ਹਾਂ ਦੇ ਪਿਓ ਦੇ ਦੋ ਬਿਆਨ ਹਟਾ ਦਿੱਤੇ ਗਏ ਅਤੇ ਈਡੀ ਨੇ ਕਿਹਾ ਕਿ ਸਾਨੂੰ ਉਸ ‘ਤੇ ਭਰੋਸਾ ਨਹੀਂ ਹੈ। ਅਰਵਿੰਦ ਦੇ ਖਿਲਾਫ ਨਾ ਹੋਣ ਵਾਲੇ ਬਿਆਨਾਂ ‘ਤੇ, ਜਿਨ੍ਹਾਂ ਬਿਆਨਾਂ ‘ਚ ਅਰਵਿੰਦ ਕੇਜਰੀਵਾਲ ਦਾ ਨਾਂ ਨਹੀਂ ਸੀ, ਈਡੀ ਨੇ ਕਿਹਾ ਕਿ ਸਾਨੂੰ ਇਸ ‘ਤੇ ਭਰੋਸਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਓ-ਪੁੱਤ ‘ਤੇ ਦਬਾਅ ਪਾ ਕੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਰੈੱਡੀ ਦੀ ਤਸਵੀਰ ਪੀਐਮ ਮੋਦੀ ਦੇ ਨਾਲ ਹੈ। 16 ਜੁਲਾਈ ਨੂੰ ਕੇਜਰੀਵਾਲ ਖਿਲਾਫ ਬਿਆਨ ਦੇਣ ਤੋਂ ਬਾਅਦ 18 ਜੁਲਾਈ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਇਹ ਇੱਕ ਵੱਡੀ ਸਾਜ਼ਿਸ਼ ਹੈ।