Congress

ਪੰਜਾਬ ‘ਚ ‘ਆਪ’ ਨਾਲ ਗਠਜੋੜ ਸੰਬੰਧੀ ਆਗੂਆਂ ਤੇ ਸਮਰਥਕਾਂ ਤੋਂ ਰਾਇ ਲਵੇਗੀ ਕਾਂਗਰਸ

ਚੰਡੀਗੜ੍ਹ, 25 ਦਸੰਬਰ 2023: ਪੰਜਾਬ ਕਾਂਗਰਸ (Congress) ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਲਈ ਇੰਡੀਆ ਗਠਜੋੜ ਦਾ ਹਿੱਸਾ ਬਣੀ ‘ਆਪ’ ਨਾਲ ਪੰਜਾਬ ਵਿੱਚ ਗਠਜੋੜ ਸਬੰਧੀ ਆਗੂਆਂ ਅਤੇ ਸਮਰਥਕਾਂ ਤੋਂ ਰਾਇ ਲਈ ਜਾਵੇਗੀ। ਉਨ੍ਹਾਂ ਦੀ ਫੀਡਬੈਕ ਨੂੰ ਵਿਸਥਾਰ ਨਾਲ ਲਿਆ ਜਾਵੇਗਾ ਅਤੇ ਜਨਤਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇਗਾ। ਗਠਜੋੜ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ।

ਇਸ ਦੌਰਾਨ ਕਾਂਗਰਸ (Congress) ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਮੰਗਲਵਾਰ ਸ਼ਾਮ 5 ਵਜੇ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਬੈਠਕ ਸੱਦੀ ਹੈ। ਬੈਠਕ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਵਰਗੇ ਵੱਖ-ਵੱਖ ਮੁੱਦਿਆਂ ‘ਤੇ ਰਣਨੀਤੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇਸ ਬੈਠਕ ਵਿੱਚ ਨਵਜੋਤ ਸਿੱਧੂ ਦਾ ਮਾਮਲਾ ਵੀ ਵਿਚਾਰਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਸੂਬੇ ਦੇ ਹਲਾਤਾਂ ਮੁਤਾਬਕ ਹੋਵੇਗੀ। ਜਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂ ਆਮ ਆਦਮੀ ਪਾਰਟੀ (ਆਪ) ਨਾਲ ਆਈਐਨਡੀਆਈਏ ਗਠਜੋੜ ਦੇ ਤਹਿਤ ਚੋਣ ਲੜਨ ਲਈ ਤਿਆਰ ਨਹੀਂ ਹਨ। ਸੂਬੇ ਦੀਆਂ ਲੋਕ ਸਭਾ ਸੀਟਾਂ ‘ਤੇ ਕਾਂਗਰਸੀ ਆਗੂ ‘ਆਪ’ ਨਾਲ ਸੀਟਾਂ ਦੀ ਵੰਡ ਕਰਨ ਲਈ ਤਿਆਰ ਨਹੀਂ ਹਨ।

Scroll to Top