July 4, 2024 12:22 am
CM Nayab Singh

ਸੰਵਿਧਾਨ ਦੀ ਮੂਲ ਭਾਵਨਾ ਦੇ ਨਾਲ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਖਿਲਵਾੜ ਕੀਤਾ: CM ਨਾਇਬ ਸਿੰਘ

ਚੰਡੀਗੜ੍ਹ, 10 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਗਭਗ 60 ਸਾਲ ਵਿਚ ਕਾਂਗਰਸ ਸਰਕਾਰ ਨੇ ਗਰੀਬ ਦਾ ਭਲਾ ਨਹੀਂ ਕੀਤਾ। ਸਿਰਫ ਝੂਠ ਬੋਲਣ ਦਾ ਕੰਮ ਕੀਤਾ ਅਤੇ ਗਰੀਬਾਂ ‘ਤੇ ਜ਼ੁਲਮ ਕੀਤਾ, ਜੋ ਮੰਦਭਾਗਾ ਹੈ। ਕਾਂਗਰਸ ਦੇ ਯੁਵਰਾਜ ਅਤੇ ਘਮੰਡੀ ਗਠਜੋੜ ਨੇ ਡਾ. ਭੀਮਰਾਓ ਅੰਬੇਡਕਰ ਦੇ ਪਵਿੱਤਰ ਸੰਵਿਧਾਨ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ (CM Nayab Singh) ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਇਸ ਵਾਰ ਦੇ ਚੋਣਾਂ ਵਿਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਜੇਕਰ ਤੀਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਉਹ ਸੰਵਿਧਾਨ ਨੁੰ ਖਤਮ ਕਰ ਦੇਣਗੇ, ਰਾਖਵਾਂ ਖਤਮ ਕਰ ਦੇਣਗੇ। ਪਰ ਅੱਜ ਦੇਸ਼ ਸਮਝ ਰਿਹਾ ਹੈ।

ਨਾਇਬ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਤੀਜੀ ਵਾਰ ਭਾਰਤ ਦੇ ਪ੍ਰਧਾਨ ਪ੍ਰਧਾਨ ਮੰਤਰੀ ਬਣਨ ‘ਤੇ ਹਰਿਆਣਾ ਵੱਲੋਂ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਅੱਜ ਵਿਸ਼ਵ ਦੇ ਪ੍ਰਸਿੱਧ ਆਗੂਆਂ ਵਿੱਚੋਂ ਇਕ ਹਨ ਜੋ ਗਰੀਬ ਦੀ, ਕਿਸਾਨ ਦੀ, ਬੀਬੀ ਨੂੰ ਮਜਬੂਤ ਕਰਨ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਚਿੰਤਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਹੋਰ ਤੇਜ਼ ਗਤੀ ਨਾਲ ਅੱਗੇ ਵਧੇਗਾ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਵਿਚ ਹਰਿਆਣਾ ਮਜਬੂਤੀ ਪ੍ਰਦਾਨ ਕਰੇਗਾ।

ਨਾਇਬ ਸਿੰਘ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਵਿਚ ਧਾਰਾ-370 ਨੁੰ ਸ਼ਾਮਲ ਕੀਤਾ ਸੀ। ਡਾ. ਭੀਮ ਰਾਓ ਅੰਬੇਡਕਰ ਨੇ ਸੰਸਦ ਵਿਚ ਵਿਰੋਧ ਕੀਤਾ ਸੀ ਕਿ ਇਹ ਧਾਰਾ-370 ਸੰਵਿਧਾਨ ਵਿਚ ਸ਼ਾਮਲ ਨਹੀਂ ਹੋਣੀ ਚਾਹੀਦੀ ਹੈ। ਸੰਵਿਧਾਨ ਦੀ ਮੂਲ ਭਾਵਨਾ ਦੇ ਨਾਲ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਖਿਲਵਾੜ ਕੀਤਾ ਸੀ। ਕਾਂਗਰਸ ਨੇ ਵੱਖ-ਵੱਖ ਮੰਚਾਂ ‘ਤੇ ਸੰਵਿਧਾਨ ਨੂੰ ਅਪਮਾਨਿਤ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਗਠਜੋੜ ਦੇ ਕੋਲ ਬੋਲਣ ਲਈ ਕੁੱਝ ਨਹੀਂ ਹੈ, ਇਹ ਸਿਰਫ ਝੂਠ ਬੋਲਣ ਦਾ ਕੰਮ ਕਰਦੇ ਹਨ। ਇਹ ਲੋਕ ਬੇਸ਼ੱਕ ਸੀਟ ਜਿੱਤ ਕੇ ਆ ਗਏ, ਪਰ ਦੇਸ਼ ਉਨ੍ਹਾਂ ਨੂੰ ਕਦੀ ਮੁਆਫ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਡਾ. ਭੀਮਰਾਓ ਅੰਬੇਡਕਰ ਨੂੰ ਪੂਰਾ ਸਨਮਾਨ ਦਿੱਤਾ ਅਤੇ ਉਨ੍ਹਾਂ ਦੇ ਪੰਜ-ਸਥਾਨ ਨੂੰ ਪੰਜ ਤੀਰਥ ਵਿਚ ਵਿਕਸਿਤ ਕਰ ਕੇ ਉਨ੍ਹਾਂ ਨੁੰ ਸਨਮਾਨਿਤ ਕਰਨ ਦਾ ਕੰਮ ਕੀਤਾ।

ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਗਲਤ ਪ੍ਰਚਾਰ ਕੀਤਾ ਅਤੇ ਇੰਨ੍ਹਾਂ ਝੂਠ ਬੋਲਣ ਦੇ ਬਾਅਦ ਵੀ ਸਾਡਾ ਵੋਟ ਸ਼ੇਅਰ ਕਾਂਗਰਸ ਦੇ ਮੁਕਾਬਲੇ ਵੱਧ ਹੈ। ਕਾਂਗਰਸ ਨੇ 60 ਸਾਲ ਵਿਚ ਕਿਸਾਨਾਂ ਦੇ ਲਈ ਕੀ ਕਦਮ ਚੁੱਕੇ ਹਨ, ਇਸ ਬਾਰੇ ਸ਼ਵੇਤ (ਵਾਇਟ) ਪੇਪਰ ਜਾਰੀ ਕਰ ਦੱਸਣ।

ਦਿੱਲੀ ਸਰਕਾਰ ਵੱਲੋਂ ਪਾਣੀ ਦੇ ਵਿਸ਼ਾ ‘ਤੇ ਕੀਤੀ ਜਾ ਰਹੀ ਬਿਆਨਬਾਜੀ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਨਾਇਬ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਹਰਿਆਣਾ ਦਿੱਲੀ ਨੂੰ ਉਸ ਦੇ ਹਿੱਸੇ ਤੋਂ ਵੀ ਵੱਧ ਪਾਣੀ ਦੇ ਰਿਹਾ ਹੈ। ਜੇਕਰ ਹਿਮਾਚਲ ਪ੍ਰਦੇਸ਼ ਤੋਂ ਪਾਣੀ ਆਉਂਦਾ ਹੈ ਤਾਂ ਉਹ ਪੂਰਾ ਪਾਣੀ ਦਿੱਲੀ ਨੂੰ ਦਿੱਤਾ ਜਾਵੇਗਾ, ਕਿਤੇ ਕੋਈ ਮੁਸ਼ਕਿਲ ਨਹੀਂ ਆਵੇਗੀ।

ਉਨ੍ਹਾਂ ਨੇ ਕਿਹਾ ਕਿ ਝੂਠ ਬੋਲਣਾ ਆਮ ਆਦਮੀ ਪਾਰਟੀ ਦੇ ਡੀਐਨਏ ਵਿਚ ਹੈ। ਇਹ ਝੂਠ ਦਾ ਸਹਾਰਾ ਲੈ ਕੇ ਹੀ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਦਿੱਲੀ ਵਿਚ ਵੀ। ਉਹ ਪੰਜਾਬ ਨੂੰ ਕਹਿਣ ਕਿ ਐਸਵਾਈਐਲ ਦਾ ਪਾਣੀ ਦੇਣ। ਜਿਸ ਨਾਲ ਹਰਿਆਣਾ ਦੀ ਪਿਆਸ ਵੀ ਬੁਝੇਗੀ ਅਤੇ ਦਿੱਲੀ ਨੂੰ ਵੀ ਵੱਧ ਪਾਣੀ ਮਿਲੇਗਾ।

ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਕੀ ਵਿਵਸਥਾ ਕੀਤੀ ਹੈ। ਉਹ ਫਰੀ ਪਾਣੀ ਦੇ ਰਹੇ ਹਨ। ਆਬਾਦੀ ਵੱਧ ਰਹੀ ਹੈ, ਉਸ ਦੇ ਲਈ ਉਨ੍ਹਾਂ ਦੀ ਕੀ ਨੀਤੀ ਹੈ। ਪਾਣੀ ਦੇ ਲਈ ਕੀ ਪ੍ਰਾਵਧਾਨ ਕੀਤਾ ਹੈ।

ਇਸ ਮੌਕੇ ‘ਤੇ ਰਾਜਸਭਾ ਸੰਸਦ ਮੈਂਬਰ ਕ੍ਰਿਸ਼ਨ ਲਾਲ ਪੰਵਾਰ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮੰਦੀਪ ਸਿੰਘ ਬਰਾੜ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਤੇ ਭਾਜਪਾ ਮਹਿਲਾ ਵਿੰਗ ਦੀ ਵਾੲਸ ਪ੍ਰੈਸੀਡੈਂਟ ਬੰਤੋ ਕਟਾਰਿਆ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।