July 3, 2024 4:10 am
Congress

ਕਾਂਗਰਸ ਵਲੋਂ ਲੋਕ ਸਭਾ ‘ਚੋਂ ਵਾਕਆਊਟ, ਵਿੱਤ ਮੰਤਰੀ ਨੇ ਕਿਹਾ ਕਾਂਗਰਸ ‘ਚ ਜਵਾਬ ਸੁਣਨ ਦੀ ਹਿੰਮਤ ਨਹੀਂ

ਚੰਡੀਗੜ੍ਹ 01 ਅਗਸਤ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਮਹਿੰਗਾਈ ‘ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮਹਿੰਗਾਈ ਦੇ ਸਿਆਸੀ ਐਂਗਲ ‘ਤੇ ਜ਼ਿਆਦਾ ਚਰਚਾ ਹੋਈ ਹੈ। ਇਸ ਲਈ ਜਵਾਬ ਵੀ ਸਿਆਸੀ ਤੌਰ ‘ਤੇ ਸੁਣਨਾ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਈ ਰੂਪਾਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ।

ਇਸ ਦੌਰਾਨ ਵਿਰੋਧੀ ਧਿਰ ਵੱਲੋਂ ਵਿੱਤ ਮੰਤਰੀ ਦਾ ਮਜ਼ਾਕ ਉਡਾਇਆ ਗਿਆ, ਤਾਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੇਰਾ ਜਵਾਬ ਸੁਣੇ ਬਿਨਾਂ ਮਜ਼ਾਕ ਨਾ ਕਰੋ। ਨਹੀਂ ਤਾਂ ਮੈਂ ਜਵਾਬ ਦੇਵਾਂਗੀ। ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਦੀ ਵਿਕਾਸ ਦਰ 0.9 ਫੀਸਦੀ ਹੈ ਪਰ ਭਾਰਤ ‘ਤੇ ਮੰਦੀ ਦਾ ਕੋਈ ਖਤਰਾ ਨਹੀਂ ਹੈ।

ਇਸ ਦੌਰਾਨ ਕਾਂਗਰਸ (Congress) ਨੇ ਮਹਿੰਗਾਈ ਦੇ ਮੁੱਦੇ ‘ਤੇ ਲੋਕ ਸਭਾ ‘ਚੋਂ ਵਾਕਆਊਟ ਕੀਤਾ। ਇਸ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਾਂਗਰਸ ‘ਚ ਜਵਾਬ ਸੁਣਨ ਦੀ ਹਿੰਮਤ ਨਹੀਂ ਹੈ। ਕਾਂਗਰਸ ਦੇ ਵਾਕਆਊਟ ਨੂੰ ਲੈ ਕੇ ਲੋਕ ਸਭਾ ‘ਚ ਹੰਗਾਮਾ ਹੋਇਆ। ਸੀਤਾਰਮਨ ਨੇ ਕਿਹਾ ਕਿ ਇਹ ਲੋਕ ਬਾਹਰ ਜਾ ਕੇ ਕਹਿਣਗੇ ਕਿ ਸਰਕਾਰ ਮਹਿੰਗਾਈ ‘ਤੇ ਚਰਚਾ ਕਰਨ ਲਈ ਤਿਆਰ ਨਹੀਂ ਹੈ। ਸੀਤਾਰਮਨ ਨੇ ਕਿਹਾ ਕਿ ਇਸ ਨਾਲ ਕਾਂਗਰਸ ਦਾ ਦੋਹਰਾ ਕਿਰਦਾਰ ਜਨਤਾ ਦੇ ਸਾਹਮਣੇ ਆ ਗਿਆ ਹੈ।