ਚੰਡੀਗੜ੍ਹ, 10 ਅਗਸਤ 2023: ਜੋਤੀਰਾਦਿੱਤਿਆ ਸਿੰਧੀਆ ਨੇ ਸੰਸਦ ‘ਚ ਰਾਹੁਲ ਗਾਂਧੀ ਦੇ ਜਵਾਬ ‘ਤੇ ਨਿਸ਼ਾਨਾ ਸਾਧਿਆ ਹੈ। ਸਿੰਧੀਆ ਨੇ ਕਿਹਾ ਕਿ ਕੱਲ੍ਹ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਣੀਪੁਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ, ਪਰ ਅਸਲ ਵਿੱਚ ਭਾਰਤ ਨੂੰ ਵੱਖ-ਵੱਖ ਟੁਕੜਿਆਂ ਵਿੱਚ ਦੇਖਣ ਦੀ ਵਿਚਾਰਧਾਰਾ ਕਾਂਗਰਸ ਦੀ ਹੈ ਨਾ ਕਿ ਭਾਜਪਾ ਦੀ। ਸਿੰਧੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਨੂੰ ਦੁਨੀਆ ਨਾਲ ਜੋੜਨ ਦਾ ਕੰਮ ਕੀਤਾ ਹੈ।
ਅੱਜ ਸੰਸਦ ‘ਚ ਕਾਂਗਰਸ (Congress) ਆਗੂਆਂ ਵੱਲੋਂ ਪਾਰਟੀ ਛੱਡਣ ਦੀ ਯਾਦ ਦਿਵਾਉਣ ‘ਤੇ ਸਿੰਧੀਆ ਨੇ ਕਿਹਾ ਕਿ ਜੇਕਰ ਮੈਂ ਦੱਸਦਾ ਕਿ ਮੈਂ ਕਾਂਗਰਸ ਕਿਉਂ ਛੱਡੀ ਤਾਂ ਕਈ ਰਾਜ਼ ਸਾਹਮਣੇ ਆ ਜਾਣਗੇ। ਸਿੰਧੀਆ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਹੈ | ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਤੋਂ ਵਾਕਆਊਟ ਕਰ ਦਿੱਤਾ ਹੈ ।
ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਧੀਰ ਰੰਜਨ ਨੇ ਕਿਹਾ ਕਿ ਜਦੋਂ ਧ੍ਰਿਤਰਾਸ਼ਟਰ ਅੰਨ੍ਹਾ ਸੀ ਤਾਂ ਦਰੋਪਦੀ ਦੇ ਵਸਤਰ ਹਰਨ ਹੋਏ, ਅੱਜ ਵੀ ਰਾਜਾ ਅੰਨ੍ਹਾ ਹੀ ਬੈਠਾ ਹੈ। ਮਣੀਪੁਰ ਅਤੇ ਹਸਤੀਨਾਪੁਰ ਵਿੱਚ ਕੋਈ ਫਰਕ ਨਹੀਂ ਹੈ