ਚੰਡੀਗੜ੍ਹ, 09 ਅਕਤੂਬਰ 2024: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ (Sanjay Singh) ਨੇ ਦੋਸ਼ ਲਾਇਆ ਹੈ ਕਿ ਭਾਜਪਾ ਪਿਛਲੇ ਕਈ ਦਿਨਾਂ ਤੋਂ ਝੂਠ ਫੈਲਾ ਰਹੀ ਹੈ। ਉਨ੍ਹਾਂ ਨੇ ਸਾਡੀ ਪਾਰਟੀ ਨੂੰ ਤੋੜਨ ਲਈ ਕਈ ਹੱਥਕੰਡੇ ਵਰਤੇ ਹਨ । ਜਦੋਂ ਉਹ ਸਾਡੇ ਨਾਲ ਚੋਣਾਂ ਨਹੀਂ ਜਿੱਤ ਸਕੇ ਤਾਂ ਉਹ ਸਾਡੀ ਪਾਰਟੀ ਨੂੰ ਤਬਾਹ ਕਰਨਾ ਚਾਹੁੰਦੇ ਸਨ।
ਸੰਜੇ ਸਿੰਘ ਨੇ ਕਿਹਾ ਕਿ ਭਾਜਪਾ 27 ਸਾਲਾਂ ਤੋਂ ਦਿੱਲੀ ‘ਚ ਚੋਣਾਂ ਹਾਰ ਰਹੀ ਹੈ ਅਤੇ ਆਪਣਾ ਮੁੱਖ ਮੰਤਰੀ ਨਹੀਂ ਬਣਾ ਸਕੀ। ਹੁਣ ਉਹ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਕਈ ਝੂਠ ਫੈਲਾ ਰਹੇ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਜਿੱਥੇ ਇੱਕ ਪਾਸੇ ਭਾਜਪਾ ਨੂੰ ਬਹੁਮਤ ਮਿਲਿਆ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕਾਂਗਰਸ 90 ਵਿੱਚੋਂ ਸਿਰਫ਼ 37 ਸੀਟਾਂ ਹੀ ਜਿੱਤ ਸਕੀ ਅਤੇ ਦੂਜੇ ਨੰਬਰ ’ਤੇ ਰਹੀ। ਜਦੋਂ ਕਿ ਭਾਜਪਾ ਨੇ 90 ਵਿੱਚੋਂ 48 ਸੀਟਾਂ ਜਿੱਤੀਆਂ ਹਨ। ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹਰਿਆਣਾ ‘ਚ ‘ਆਪ’ ਨਾਲ ਗੱਠਜੋੜ ਕਰਨਾ ਕਾਂਗਰਸ ਦੀ ਗਲਤੀ ਹੈ। ਜੇਕਰ ਗਠਜੋੜ ਹੁੰਦਾ ਤਾਂ ਹਰਿਆਣਾ ‘ਚ ਇਹ ਸਥਿਤੀ ਨਾ ਹੁੰਦੀ।
Read More: Haryana: ਹਰਿਆਣਾ ‘ਚ ਕਿੰਗ ਮੇਕਰ ਦਾ ਸੁਫੜਾ ਸਾਫ਼, ਪਿਛਲੇ 15 ਸਾਲਾਂ ‘ਚ ਵਧਿਆ BJP ਦਾ ਗ੍ਰਾਫ
ਸੰਜੇ ਸਿੰਘ (Sanjay Singh) ਨੇ ਇੱਕ ਨਿਊਜ਼ ਚੈੱਨਲ ਨੂੰ ਕਿਹਾ ਕਿ ਜੇਕਰ ਕਾਂਗਰਸ ਸਾਡੇ ਨਾਲ ਸਮਝੌਤਾ ਕਰਦੀ ਤਾਂ ਹਰਿਆਣਾ ‘ਚ ਗਠਜੋੜ ਦੀ ਸਰਕਾਰ ਬਣਦੀ | ਉਨ੍ਹਾਂ ਕਿਹਾ ਕਿ ਅਸੀਂ ਕੁਝ ਹੀ ਸੀਟਾਂ ਦੀ ਮੰਗ ਕੀਤੀ ਸੀ | ਇਸਦੇ ਨਾਲ ਹੀ ਕਾਂਗਰਸ ਨਾਲ ਸਭ ਕੁਝ ਤੈਅ ਹੋ ਗਿਆ ਸੀ | ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਬਾਅਦ ‘ਚ ਫੋਨ ਤੱਕ ਚੁੱਕਣੇ ਬੰਦ ਕਰ ਦਿੱਤੇ | ਉਨ੍ਹਾਂ ਕਿਹਾ ਗਠਜੋੜ ਨਾ ਹੋਣਾ ਹਰਿਆਣਾ ‘ਚ ਹਾਰ ਦਾ ਇੱਕ ਕਾਰਨ ਬਣੀ |
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, ‘ਹਰਿਆਣਾ ਦੇ ਲੋਕਾਂ ਨੇ ਜੋ ਵੀ ਫਤਵਾ ਦਿੱਤਾ ਹੈ, ਅਸੀਂ ਉਸ ਦਾ ਸਨਮਾਨ ਕਰਦੇ ਹਾਂ। ਅਸੀਂ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਕੇ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਲੋਕ ਸਭਾ ਚੋਣਾਂ ਦੌਰਾਨ ਇੰਡੀਆ ਗਠਜੋੜ ਨੂੰ ਹਰਿਆਣਾ ‘ਚ 47% ਵੋਟਾਂ ਮਿਲੀਆਂ ਸਨ ਅਤੇ ਅਸੀਂ ਇੱਥੋਂ ਤੱਕ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ‘ਚ ਗਠਜੋੜ ਬਣਾਇਆ ਜਾਵੇ ਪਰ ਗਠਜੋੜ ਨਹੀਂ ਹੋਇਆ।
ਜੇਕਰ ਗਠਜੋੜ ਹੁੰਦਾ ਤਾਂ ਹਰਿਆਣਾ ਵਿੱਚ ਇਹ ਸਥਿਤੀ ਨਾ ਹੁੰਦੀ। ਕਾਂਗਰਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਲੋੜ ਹੈ। ਹਰਿਆਣਾ ‘ਚ ਕਈ ਥਾਵਾਂ ‘ਤੇ ਸਾਨੂੰ ਚੰਗੀਆਂ ਵੋਟਾਂ ਮਿਲੀਆਂ ਹਨ। ਕਾਂਗਰਸ ਸਾਨੂੰ ਸਮਝ ਨਹੀਂ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ‘ਚ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ |