MP Sanjay Raut

ਕਾਂਗਰਸ ਸਪੱਸਟ ਕਰੇ ਇੰਡੀਆ ਗੱਠਜੋੜ ਦਾ ਵਜੂਦ ਹੈ ਜਾਂ ਨਹੀਂ: MP ਸੰਜੇ ਰਾਉਤ

ਚੰਡੀਗੜ੍ਹ, 10 ਜਨਵਰੀ 2025: ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਦਾ ਕਹਿਣਾ ਹੈ ਕਿ ਉਹ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨ ਨਾਲ ਸਹਿਮਤ ਹਾਂ।’ ਜੇਕਰ ਇੰਡੀਆ ਗੱਠਜੋੜ (India Alliance) ਜੇਕਰ ਬਲਾਕ ਦੇ ਸਹਿਯੋਗੀਆਂ ਨੂੰ ਲੱਗਦਾ ਹੈ ਕਿ ਇਹ ਹੁਣ ਇਸਦਾ ਵਜੂਦ ਨਹੀਂ ਹੈ ਤਾਂ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ  (MP Sanjay Raut)ਕਿਹਾ ‘ਜੇਕਰ ਗੱਠਜੋੜ ਸਿਰਫ਼ ਲੋਕ ਸਭਾ ਲਈ ਸੀ ਅਤੇ ਹੁਣ ਇਹ ਮੌਜੂਦ ਨਹੀਂ ਹੈ ਤਾਂ ਕਾਂਗਰਸ ਨੂੰ ਇਸਦਾ ਐਲਾਨ ਕਰਨਾ ਚਾਹੀਦਾ ਹੈ, ਅਸੀਂ ਆਪਣੇ ਰਸਤੇ ਖੁਦ ਚੁਣਾਂਗੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਇੱਕ ਵਾਰ ਇੰਡੀਆ ਬਲੌਕ ਟੁੱਟ ਜਾਂਦਾ ਹੈ, ਤਾਂ ਇਸਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ, ਇਸ ਲਈ ਪਹਿਲਾਂ ਸੋਚੋ ਕਿ ਅੱਗੇ ਕੀ ਹੋਵੇਗਾ।

ਰਾਉਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨ ਬਾਰੇ ਗੱਲ ਕਰ ਰਹੇ ਸਨ। ਉਮਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੋਈ ਬੈਠਕ ਨਹੀਂ ਹੋਈ। ਜੇਕਰ ਇਹ ਗੱਠਜੋੜ ਸਿਰਫ਼ ਲੋਕ ਸਭਾ ਚੋਣਾਂ ਤੱਕ ਸੀ, ਤਾਂ ਇਸਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸਦਾ ਨਾ ਤਾਂ ਕੋਈ ਏਜੰਡਾ ਹੈ ਅਤੇ ਨਾ ਹੀ ਕੋਈ ਲੀਡਰਸ਼ਿਪ।

ਜੰਮੂ-ਕਸ਼ਮੀਰ (Jammu and Kashmir) ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੰਡੀਆ ਗੱਠਜੋੜ (India Alliance) ਦੀ ਸਪੱਸ਼ਟਤਾ ਅਤੇ ਉਦੇਸ਼ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਗੱਠਜੋੜ ਸਿਰਫ਼ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਬਣਿਆ ਸੀ, ਤਾਂ ਇਸਨੂੰ ਭੰਗ ਕਰ ਦੇਣਾ ਚਾਹੀਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ‘ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੀ ਇਸ ‘ਚ ਕੋਈ ਭੂਮਿਕਾ ਨਹੀਂ ਹੈ ਅਤੇ ਇਹ ‘ਆਪ’, ਕਾਂਗਰਸ ਅਤੇ ਹੋਰ ਪਾਰਟੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਭਾਜਪਾ ਦਾ ਸਾਹਮਣਾ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਾਫੀ ਸਮੇਂ ਤੋਂ ਇੰਡੀਆ ਗੱਠਜੋੜ ਦੀ ਬੈਠਕ ਨਹੀਂ ਸੱਦੀ ਗਈ, ਜਿਸ ਕਰਕੇ ਕੁਝ ਸਪਸੱਟ ਨਹੀਂ ਹੋ ਰਿਹਾ ਇਹ ਅੱਗੇ ਚੱਲੇਗਾ ਜਾਂ ਨਹੀਂ |

Read More: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਤ੍ਰਿਨੀਦਾਦ-ਟੋਬੈਗੋ ਦੇ ਰਾਸ਼ਟਰਪਤੀ ਸਮੇਤ 26 ਸਖ਼ਸ਼ੀਅਤਾਂ ਨੂੰ ਦਿੱਤਾ ਵਾਸੀ ਭਾਰਤੀ ਸਨਮਾਨ

Scroll to Top