ਭੀਮ ਰਾਓ ਅੰਬੇਡਕਰ ਖਿਲਾਫ਼ ਕੇਂਦਰੀ ਮੰਤਰੀ ਵੱਲੋ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਕੀਤਾ ਰੋਸ ਪ੍ਰਦਰਸ਼ਨ

20 ਜਨਵਰੀ 2025: ਅੰਮ੍ਰਿਤਸਰ (amritsar) ਅੱਜ ਕਾਂਗਰਸ ਪਾਰਟੀ (Congress Party) ਨਾਲ ਮਿਲ ਕੇ ਸਮੂਹ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੱਜ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਤੇ ਉਹਨਾਂ ਦੇ ਨਾਲ ਵਾਲਮੀਕੀ ਤੇ ਹੋਰ ਜਥੇਬੰਦੀਆਂ ਵੱਲੋਂ ਮੀਡੀਆ (media) ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪਿਛਲੇ ਦਿਨੀ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਕਰ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਸੀ|

ਜਿਸ ਦੇ ਚਲਦੇ ਦੇਸ਼ ਭਰ ਵਿੱਚ ਵਾਲਮੀਕੀ ਭਾਈਚਾਰਾ ਤੇ ਸਮੂਹ ਜਥੇਬੰਦੀਆਂ ਵੱਲੋਂ ਰੋਸ਼ ਪਾਇਆ ਗਿਆ ਸੀ ਜਿਸ ਦੇ ਚਲਦੇ ਇਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਵੀ ਕੀਤੇ ਗਏ ਇਸ ਨੂੰ ਲੈ ਕੇ ਅੱਜ ਕਾਂਗਰਸ (congress party) ਪਾਰਟੀ ਅਤੇ ਹੋਰ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਵਿੱਚ ਇਹ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਅਮਿਤ ਸ਼ਾਹ ਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਜਿਨਾਂ ਨੇ ਕਾਨੂੰਨ ਬਣਾਉਣ ਵਾਲੇ ਬਾਬਾ ਸਾਹਿਬ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਨਾ ਕੀਤੀ ਗਈ ਜਾਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਨਾ ਭੇਜਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨਾਲ ਮਿਲ ਕੇ ਸਮੂਹ ਜਥੇਬੰਦੀਆਂ ਰੋਸ਼ ਪ੍ਰਦਰਸ਼ਨ ਕਰਨਗੀਆਂ।

ਉਹਨਾਂ ਕਿਹਾ ਕਿ ਅਮਿਤ ਸ਼ਾਹ ਅੱਜ ਦੇਸ਼ ਦੀ ਜਿਸ ਕੁਰਸੀ ਤੇ ਬੈਠੇ ਹਨ ਉਹ ਬਾਬਾ ਸਾਹਿਬ ਦੁਆਰਾ ਹੀ ਬਣਾਈ ਗਈ ਹੈ। ਪਰ ਉਹ ਆਪਣੇ ਹੰਕਾਰ ਦੇ ਵਿੱਚ ਬਾਬਾ ਸਾਹਿਬ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ। ਜਿਸ ਦੇ ਚਲਦੇ ਉਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ ਤੇ ਜੇਕਰ ਉਹਨਾਂ ਦੇ ਖਿਲਾਫ ਐਫ ਆਈਆਰ ਦਰਜ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਦੇ ਵਿੱਚ ਵੱਡੇ ਰੋਸ਼ ਪ੍ਰਦਰਸ਼ਨ ਹੋਣਗੇ |

Read More ਮਲਿਕਾਰਜੁਨ ਖੜਗੇ ਦਾ ਦਾਅਵਾ, ਕਿਹਾ-“ਸਾਡੇ ‘ਤੇ ਹ.ਮ.ਲਾ ਹੋਇਆ, ਸਾਨੂੰ ਅੰਦਰ ਜਾਣ ਨਹੀਂ ਦਿੱਤਾ”

 

Scroll to Top