ਰਾਜਾ ਵੜਿੰਗ

ਕਾਂਗਰਸੀ MP ਰਾਜਾ ਵੜਿੰਗ ਨੇ ਸੰਸਦ ‘ਚ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ, ਲੁਧਿਆਣਾ ਘਟਨਾ ਦਾ ਜ਼ਿਕਰ

ਦਿੱਲੀ, 11 ਦਸੰਬਰ 2025: ਲੁਧਿਆਣਾ ‘ਚ ਇੱਕ ਵਿਆਹ ਸਮਾਗਮ ‘ਚ ਹੋਈ ਗੋਲੀਬਾਰੀ ਦੀ ਘਟਨਾ ਦੇਸ਼ ਦੀ ਸੰਸਦ ਤੱਕ ਪਹੁੰਚ ਗਈ ਹੈ। ਲੁਧਿਆਣਾ ਦੇ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ‘ਚ ਇਹ ਮੁੱਦਾ ਚੁੱਕਿਆ । ਰਾਜਾ ਵੜਿੰਗ ਨੇ ਕਿਹਾ ਕਿ ਫਿਰੌਤੀ ਨਾ ਮਿਲਣ ਕਾਰਨ ਪੰਜਾਬ ‘ਚ ਰੋਜ਼ਾਨਾ ਇੱਕ ਕਤਲ ਹੁੰਦਾ ਹੈ, ਜਦੋਂ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਮੂਕ ਦਰਸ਼ਕ ਬਣੀਆਂ ਰਹਿੰਦੀਆਂ ਹਨ।

ਰਾਜਾ ਵੜਿੰਗ ਨੇ ਸੰਸਦ ‘ਚ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਸਵਾਲ ਉਠਾਏ। ਗੈਂਗਸਟਰ ਸੱਭਿਆਚਾਰ ਬਾਰੇ ਉਨ੍ਹਾਂ ਕਿਹਾ ਕਿ ਗੈਂਗਸਟਰ ਇੰਨੇ ਹੌਸਲੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ।

ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ‘ਚ ਡਰ ਦਾ ਮਾਹੌਲ ਹੈ। ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਜਾਂ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਤੋਂ ਫਿਰੌਤੀ ਮੰਗਣ ਵਾਲੇ ਫੋਨ ਆ ਰਹੇ ਹਨ। ਫਿਰੌਤੀ ਨਾ ਮਿਲਣ ਦੀ ਸੂਰਤ ‘ਚ ਹਰ ਰੋਜ਼ ਇੱਕ ਕਤਲ ਹੁੰਦਾ ਹੈ। ਇਸ ਨਾਲ ਪੰਜਾਬ ਭਰ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਡਰੇ ਹੋਏ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਹਾਲ ਹੀ ‘ਚ ਲੁਧਿਆਣਾ ‘ਚ ਇੱਕ ਵਿਆਹ ‘ਚ ਇੱਕ ਗੈਂਗ ਵਾਰ ਸ਼ੁਰੂ ਹੋਈ ਸੀ। ਦੋਵਾਂ ਪਾਸਿਆਂ ਤੋਂ ਖੁੱਲ੍ਹੇਆਮ ਗੋਲੀਆਂ ਚਲਾਈਆਂ ਗਈਆਂ। ਵਿਆਹ ‘ਚ ਸ਼ਾਮਲ ਲੋਕਾਂ ਨੇ ਮੇਜ਼ਾਂ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਇਸ ਘਟਨਾ ‘ਚ ਦੋ ਮਾਸੂਮ ਮਾਰੇ ਗਏ।

ਰਾਜਾ ਵੜਿੰਗ ਨੇ ਲੋਕ ਸਭਾ ‘ਚ ਬੋਲਦੇ ਹੋਏ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ‘ਚ ਅਕਾਲੀ ਦਲ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰ ਸਿਆਸੀ ਆਗੂਆਂ ਨੂੰ ਫ਼ੋਨ ਕਰਕੇ ਅਤੇ ਵੋਟਾਂ ਦੀ ਧਮਕੀ ਦੇ ਕੇ ਪ੍ਰਭਾਵਿਤ ਕਰ ਰਹੇ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਇੱਕ ਬਦਨਾਮ ਗੈਂਗਸਟਰ ਗੁਜਰਾਤ ਦੀ ਜੇਲ੍ਹ ‘ਚ ਬੈਠਾ ਹੈ। ਗੁਜਰਾਤ ਸਰਕਾਰ ਨੇ ਉਸਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਲਈ ਕਾਨੂੰਨ ਪਾਸ ਕੀਤਾ ਹੈ। ਉਸਨੂੰ ਜਾਂਚ ਲਈ ਗੁਜਰਾਤ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ। ਰਾਜਾ ਵੜਿੰਗ ਨੇ ਕਿਹਾ ਕਿ “ਮੈਂ ਸੰਸਦ ਨੂੰ, ਖਾਸ ਕਰਕੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਸਰਹੱਦੀ ਸੁਰੱਖਿਆ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾ ਦੇਣ। ਪੰਜਾਬ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ |

Read More: ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੱਧੂ, ਹਾਈਕਮਾਂਡ ਕੋਲ ਆਪਣਾ ਪੱਖ ਰੱਖਣਗੇ

Scroll to Top