Chinese Visa Scam Case

ਕਾਂਗਰਸੀ MP ਕਾਰਤੀ ਚਿਦੰਬਰਮ ਦੀਆਂ ਮੁਸ਼ਕਿਲਾਂ ਵਧਿਆ, ਕਥਿਤ ਚੀਨੀ ਵੀਜ਼ਾ ਘਪਲੇ ਮਾਮਲੇ ‘ਚ ਦੋਸ਼ ਤੈਅ

ਦੇਸ਼, 23 ਦਸੰਬਰ 2025: Chinese Visa Scam Case: ਰਾਊਸ ਐਵੇਨਿਊ ਅਦਾਲਤ ਨੇ ਚੀਨੀ ਵੀਜ਼ਾ ਕਥਿਤ ਘਪਲੇ ਦੇ ਮਾਮਲੇ ‘ਚ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਅਤੇ ਹੋਰਾਂ ਵਿਰੁੱਧ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਭਾਸਕਰ ਰਮਨ ਨੂੰ ਵੀ ਇਸ ਮਾਮਲੇ ‘ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ। ਦੋਸ਼ ਤੈਅ ਹੋਣ ‘ਤੇ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, “ਕਾਨੂੰਨੀ ਪ੍ਰਕਿਰਿਆ ਮੈਨੂੰ ਬਹੁਤ ਸਾਰੇ ਰਸਤੇ ਦਿੰਦੀ ਹੈ, ਅਤੇ ਮੈਂ ਉਨ੍ਹਾਂ ਸਾਰਿਆਂ ਦੀ ਵਰਤੋਂ ਕਰਾਂਗਾ।”

ਵਿਸ਼ੇਸ਼ ਸੀਬੀਆਈ ਜੱਜ ਡਿਗ ਵਿਨੈ ਸਿੰਘ, ਜੋ ਕਾਰਤੀ ਚਿਦੰਬਰਮ ਅਤੇ ਸੱਤ ਹੋਰਾਂ ਵਿਰੁੱਧ ਕੇਸ ਦੀ ਸੁਣਵਾਈ ਕਰ ਰਹੇ ਹਨ, ਉਨ੍ਹਾਂ ਨੇ ਸੱਤ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਅਤੇ ਚੇਤਨ ਸ਼੍ਰੀਵਾਸਤਵ ਨਾਮ ਦੇ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ।

ਇਸ ਤੋਂ ਪਹਿਲਾਂ ਅਕਤੂਬਰ 2024 ‘ਚ ਸੀਬੀਆਈ ਨੇ ਕਾਰਤੀ ਚਿਦੰਬਰਮ ਅਤੇ ਹੋਰਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਨੇ 2011 ‘ਚ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਸਬੰਧਤ ਕਥਿਤ ਘਪਲੇ ‘ਚ ਮੁਲਜ਼ਮਾਂ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਾਇਰ ਕੀਤਾ ਸੀ। ਕਾਰਤੀ ਦੇ ਪਿਤਾ, ਪੀ. ਚਿਦੰਬਰਮ, ਕਥਿਤ ਘਪਲੇ ਦੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਸਨ।

Read More: IRCTC ਘਪਲੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਤੇ ਤੇਜਸਵੀ ਖ਼ਿਲਾਫ ਦੋਸ਼ ਤੈਅ

ਵਿਦੇਸ਼

Scroll to Top