Barindermeet Singh Pahra

ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਨੂੰ ਪੁਲਿਸ ਨੇ ਕਤਲ ਮਾਮਲੇ ‘ਚ ਕੀਤਾ ਨਾਮਜ਼ਦ

ਬਠਿੰਡਾ, 9 ਮਈ 2023: ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (Barindermeet Singh Pahra) ਦੇ ਪਿਤਾ ਗੁਰਮੀਤ ਸਿੰਘ ਪਾਹੜਾ ਨੂੰ ਪੁਲਿਸ ਨੇ ਬੀਤੇ ਦਿਨ ਹੋਏ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਬੀਤੇ ਦਿਨ ਪ੍ਰੇਮ ਸਬੰਧਾਂ ਕਾਰਨ ਹੋਏ 25 ਸਾਲਾਂ ਦੇ ਨੌਜਵਾਨ ਦੇ ਕਤਲ ਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਮਾਤਾ ਸ਼ਿਕਾਇਤਕਰਤਾ ਵੀਨਾ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਦੋਸ਼ੀਆਂ ਨੂੰ ਉਨ੍ਹਾਂ ਨਾਲ ਰਾਜ਼ੀਨਾਮਾ ਨਾ ਕਰਨ ਲਈ ਉਕਸਾ ਰਹੇ ਸੀ ਤੇ ਦੋਸ਼ੀਆਂ ਨੂੰ ਸ਼ਹਿ ਦੇਣ ਦਾ ਵੀ ਦੋਸ਼ ਲਾਇਆ ਹੈ | ਮਾਮਲੇ ਵਿਚ ਥਾਣਾ ਤਿੱਬੜ ਪੁਲਿਸ ਨੇ ਮਾਮਲੇ ਵਿੱਚ ਗੁਰਮੀਤ ਸਿੰਘ ਪਾਹੜਾ ਸਮੇਤ ਕੁੱਲ 6 ਵਿਅਕਤੀ ਜਣਿਆਂ ਨੂੰ ਨਾਮਜ਼ਦ ਕੀਤਾ ਹੈ।ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ |

ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਵੀਨਾ ਪਤਨੀ ਸੁਭਾਸ਼ ਵਾਸੀ ਪਾਹੜਾ ਨੇ ਦੱਸਿਆ ਕਿ ਉਸ ਦਾ ਲੜਕਾ ਸ਼ੁਭਮ ਉਰਫ ਮੋਟੂ (25) ਲੱਕੜ ਦਾ ਕੰਮ ਕਰਦਾ ਸੀ। ਉਹ ਐਤਵਾਰ ਸ਼ਾਮ ਨੂੰ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਬੌਬੀ ਨਿਵਾਸੀ ਪਾਹੜਾ ਉਸ ਦੇ ਲੜਕੇ ਨੂੰ ਆਪਣੇ ਨਾਲ ਲੈ ਗਿਆ। ਉਸ ਦਾ ਪੁੱਤਰ ਰਾਤ ਨੂੰ ਘਰ ਨਹੀਂ ਪਰਤਿਆ। ਸੋਮਵਾਰ ਸਵੇਰੇ ਪੀਟਰ ਤੇ ਉਸ ਦੇ ਬੇਟੇ ਵਾਲੇ ਅਮਨ ਨੇ ਉਸ ਨੂੰ ਦੱਸਿਆ ਕਿ ਸ਼ੁਭਮ ਦੀ ਲਾਸ਼ ਅਮਨਦੀਪ ਸਿੰਘ ਪੁੱਤਰ ਤਰਜਿੰਦਰ ਸਿੰਘ ਦੇ ਖੇਤਾਂ ਵਿਚ ਪਈ ਹੈ। ਉਸ ਦੇ ਲੜਕੇ ਦੇ ਇਕ ਮੁਟਿਆਰ ਨਾਲ ਪ੍ਰੇਮ ਸਬੰਧ ਸਨ। ਇਸੇ ਰੰਜਿਸ਼ ਵਿੱਚ ਮੁਲਜ਼ਮਾਂ ਨੇ ਸ਼ੁਭਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

FIR Copy

FIR Copy FIR Copy

 

Scroll to Top