Site icon TheUnmute.com

ਦਿੱਲੀ ‘ਚ ਕਾਂਗਰਸ ਦੀ ਬੈਠਕਾਂ ਦਾ ਦੌਰ ਸ਼ੁਰੂ, ਪੰਜਾਬ ਦੀ ਲੋਕ ਸਭਾ ਸੀਟਾਂ ‘ਤੇ ਹੋ ਸਕਦੈ ਫੈਸਲਾ

Congress

ਚੰਡੀਗੜ੍ਹ, 5 ਅਪ੍ਰੈਲ 2024: ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਕਾਂਗਰਸ (Congress) 13 ਸੀਟਾਂ ‘ਤੇ ਉਮੀਦਵਾਰਾਂ ਦੀ ਸੂਚੀ ਛੇਤੀ ਹੀ ਜਾਰੀ ਕਰ ਸਕਦੀ ਹੈ | ਦਿੱਲੀ ਵਿੱਚ ਕਾਂਗਰਸ ਦੀਆਂ ਬੈਠਕਾਂ ਦਾ ਦੌਰ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬੈਠਕਾਂ ਦਿੱਲੀ ਵਿੱਚ 7 ​​ਅਪ੍ਰੈਲ ਤੱਕ ਜਾਰੀ ਰਹਿਣਗੀਆਂ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੌਰਾਨ ਕਾਂਗਰਸ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਹਾਲ ਹੀ ‘ਚ ਮੌਜੂਦਾ ਸੰਸਦ ਮੈਂਬਰ ਆਪਣੀਆਂ ਸੀਟਾਂ ਬਚਾਉਣ ਦੀ ਕੋਸ਼ਿਸ਼ ‘ਚ ਦਿੱਲੀ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਦਿੱਲੀ ਸਥਿਤ ਕਾਂਗਰਸ (Congress) ਦਫ਼ਤਰ ਵਿੱਚ ਬੈਠਕ ਹੋਣ ਜਾ ਰਹੀ ਹੈ। ਜਿੱਥੇ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਪੰਜਾਬ ਵਿੱਚ ਕਾਂਗਰਸ ਇੰਡੀਆ ਗਠਜੋੜ ਤੋਂ ਬਾਹਰ ਰਹਿ ਕੇ ਚੋਣ ਲੜ ਰਹੀ ਹੈ। ਜਿੱਥੇ ਆਮ ਆਦਮੀ ਪਾਰਟੀ ਦੂਜੇ ਸੂਬਿਆਂ ਵਿੱਚ ਕਾਂਗਰਸ ਦੇ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ |

Exit mobile version