ਚੀਨ ਅਤੇ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਨੇ ਕਾਂਗਰਸੀ ਆਗੂ: ਤਰੁਣ ਚੁੱਘ

Tarun Chugh

ਚੰਡੀਗੜ੍ਹ, 8 ਮਈ 2024: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਤਰੁਣ ਚੁੱਘ (Tarun Chugh) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਸ਼ਸ਼ੀ ਥਰੂਰ ਵੱਲੋਂ ਲਿਖੇ ਲੇਖ ਵਿੱਚ ਕਸ਼ਮੀਰ ਨੂੰ ਭਾਰਤੀ ਕਬਜੇ ਵਾਲਾ ਕਸ਼ਮੀਰ ਕਹਿਣ ਲਈ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੇ ਬਿਆਨ ਦੇਸ਼ ਲਈ ਮੰਦਭਾਗਾ ਅਤੇ ਘਾਤਕ ਹੈ।

ਤਰੁਣ ਚੁੱਘ ਨੇ ਬੁੱਧਵਾਰ ਨੂੰ ਜੰਮੂ ਪਹੁੰਚ ਕੇ ਪਾਰਟੀ ਵਰਕਰਾਂ ਦੀ ਸੰਗਠਨਾਤਮਕ ਬੈਠਕ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਸੰਗਠਨ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੁੱਘ ਨੇ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਕਾਂਗਰਸੀ ਆਗੂ ਦਾ ਇਹ ਬਿਆਨ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਮੰਦਭਾਗਾ ਹੈ | ਚੁੱਘ ਨੇ ਕਿਹਾ ਕਿ ਕਸ਼ਮੀਰ ‘ਤੇ ਕਾਂਗਰਸ ਦੀ ਇਸ ਸੋਚ ਨੇ ਉਸ ਦੀ ਤੁਸ਼ਟੀਕਰਨ ਅਤੇ ਦੇਸ਼ ਵਿਰੋਧੀ ਸੋਚ ਦਾ ਘਿਣਾਉਣਾ ਚਿਹਰਾ ਨੰਗਾ ਕਰ ਦਿੱਤਾ ਹੈ।

ਚੁੱਘ (Tarun Chugh) ਨੇ ਕਿਹਾ ਕਿ ਜੰਮੂ-ਕਸ਼ਮੀਰ ਸਾਲਾਂ ਤੋਂ ਅਸੁਰੱਖਿਅਤ ਸੀ, ਅੱਜ ਜੰਮੂ-ਕਸ਼ਮੀਰ ‘ਚ ਸ਼ਾਂਤੀ ਹੈ ਅਤੇ ਵਿਕਾਸ ਅਤੇ ਭਰੋਸੇ ਦੀ ਨਵੀਂ ਕਹਾਣੀ ਲਿਖੀ ਜਾ ਰਹੀ ਹੈ, ਕਾਂਗਰਸ ਇਹ ਬਰਦਾਸ਼ਤ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ, ਅਜਿਹੀ ਕੋਸ਼ਿਸ਼ 140 ਕਰੋੜ ਭਾਰਤੀਆਂ ਦੇ ਮਨੋਬਲ ਨੂੰ ਠੇਸ ਪਹੁੰਚਾਉਣ ਵਾਲੀ ਹੈ।

ਚੁੱਘ ਨੇ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਆਮ ਚੋਣਾਂ ਵਿਚ ਆਪਣੀ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ, ਅਸਲ ਵਿਚ ਇਹ ਇਕ ਸਿਲਸਿਲਾ ਹੈ ਕਿ ਕਾਂਗਰਸ ਆਗੂ ਕਈ ਵਾਰ ਸਨਾਤਨ ਦਾ ਵਿਰੋਧ ਕਰਦੇ ਹਨ, ਸਾਲਾਂ ਬਾਅਦ ਬਣੇ ਭਗਵਾਨ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਬਾਈਕਾਟ ਕਰਦੇ ਹਨ। ਕਦੇ ਭਾਸ਼ਾ ਦੇ ਨਾਂ ‘ਤੇ, ਕਦੇ ਧਰਮ ਦੇ ਨਾਂ ‘ਤੇ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਰਚ ਰਹੇ ਹਨ, ਜਿਸ ਦਾ ਦੇਸ਼ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।