Shashi Tharoor

ਕਾਂਗਰਸ ਆਗੂ ਸ਼ਸ਼ੀ ਥਰੂਰ ਦਾ ਸਾਬਕਾ ਪੀਏ ਦਿੱਲੀ ‘ਚ ਸੋਨੇ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ

ਚੰਡੀਗੜ੍ਹ, 30 ਮਈ 2024: ਦਿੱਲੀ ਕਸਟਮ ਵਿਭਾਗ ਨੇ ਬੁੱਧਵਾਰ 29 ਮਈ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਸੋਨੇ ਦੀ ਤਸਕਰੀ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਦੀ ਪਛਾਣ ਕਾਂਗਰਸ ਆਗੂ ਸ਼ਸ਼ੀ ਥਰੂਰ (Shashi Tharoor) ਦੇ ਸਾਬਕਾ ਪੀਏ ਸ਼ਿਵ ਕੁਮਾਰ ਪ੍ਰਸਾਦ ਵਜੋਂ ਹੋਈ ਹੈ। ਅਧਿਕਾਰੀਆਂ ਨੇ ਮੁਲਜ਼ਮਾਂ ਕੋਲੋਂ 35 ਲੱਖ ਰੁਪਏ ਦੀ ਕੀਮਤ ਦਾ 500 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।

ਇਸ ਮਾਮਲੇ ਨੂੰ ਲੈ ਕੇ ਸ਼ਸ਼ੀ ਥਰੂਰ (Shashi Tharoor) ਨੇ ਇਸ ਮਾਮਲੇ ਨੂੰ ਲੈ ਕੇ ਐਕਸ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ- ਮੈਂ ਆਪਣੇ ਸਾਬਕਾ ਸਟਾਫ ਨਾਲ ਜੁੜੀ ਘਟਨਾ ਬਾਰੇ ਸੁਣ ਕੇ ਹੈਰਾਨ ਹਾਂ। ਉਹ (ਸ਼ਿਵ ਕੁਮਾਰ ਪ੍ਰਸਾਦ) 72 ਸਾਲਾ ਸੇਵਾਮੁਕਤ ਵਿਅਕਤੀ ਹੈ। ਉਸ ਦਾ ਡਾਇਲਸਿਸ ਕਰਵਾਇਆ ਜਾਂਦਾ ਹੈ। ਹਮਦਰਦੀ ਦੇ ਕਾਰਨ, ਅਸੀਂ ਉਸਨੂੰ ਪਾਰਟ-ਟਾਈਮ ਅਧਾਰ ‘ਤੇ ਨੌਕਰੀ ‘ਤੇ ਰੱਖਿਆ। ਮੈਂ ਇਸ ਮਾਮਲੇ ‘ਚ ਲੱਗੇ ਦੋਸ਼ਾਂ ਤੋਂ ਇਨਕਾਰ ਨਹੀਂ ਕਰ ਰਿਹਾ। ਮੈਂ ਮਾਮਲੇ ਦੀ ਜਾਂਚ ਵਿੱਚ ਅਧਿਕਾਰੀਆਂ ਦਾ ਪੂਰਾ ਸਮਰਥਨ ਕਰਦਾ ਹਾਂ। ਕਾਨੂੰਨ ਨੂੰ ਆਪਣਾ ਰਾਹ ਅਪਣਾਉਣਾ ਚਾਹੀਦਾ ਹੈ।

Shashi Tharoor

 

Scroll to Top