July 4, 2024 7:57 pm
NEET

NEET: ਕਾਂਗਰਸ ਆਗੂ ਰਾਹੁਲ ਗਾਂਧੀ ਨੇ NEET ਮੁੱਦੇ ‘ਤੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ, 2 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨੀਟ (NEET) ਪ੍ਰੀਖਿਆ ਮੁੱਦੇ ‘ਤੇ ਚਰਚਾ ਕਰਵਾਉਣ ਦੀ ਬੇਨਤੀ ਕੀਤੀ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਹਿੱਤ ‘ਚ NEET ਮੁੱਦੇ ‘ਤੇ ਚਰਚਾ ਕਰਨਾ ਉਚਿਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸਦਾ ਮਕਸਦ 24 ਲੱਖ ਨੀਟ ਉਮੀਦਵਾਰਾਂ ਦੇ ਹਿੱਤ ਨੂੰ ਰਚਨਾਤਮਕ ਤੌਰ ‘ਤੇ ਸ਼ਾਮਲ ਕਰਨਾ ਹੈ ਜੋ ਕਿ ਜਵਾਬ ਦੇ ਹੱਕਦਾਰ ਹਨ | ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਨਾਲ ਚਰਚਾ ਕਰਨਗੇ ।

Neet