Gaurav Gogoi

ਕਾਂਗਰਸ ਆਗੂ ਗੌਰਵ ਗੋਗੋਈ ਦਾ ਰਾਜਨਾਥ ਸਿੰਘ ਨੂੰ ਸਵਾਲ, “ਅੱ.ਤ.ਵਾ.ਦੀ ਪਹਿਲਗਾਮ ਕਿਵੇਂ ਆਏ”

ਦੇਸ਼, 28 ਜੁਲਾਈ 2025: ਕਾਂਗਰਸ ਦੇ ਗੌਰਵ ਗੋਗੋਈ (Gaurav Gogoi) ਨੇ ਲੋਕ ਸਭਾ ‘ਚ ਕਿਹਾ ਕਿ ਰਾਜਨਾਥ ਸਿੰਘ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ, ਪਰ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅੱ.ਤ.ਵਾ.ਦੀ ਪਹਿਲਗਾਮ ਕਿਵੇਂ ਆਏ ?। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰਾਸ਼ਟਰੀ ਹਿੱਤ ‘ਚ ਇਹ ਸਵਾਲ ਪੁੱਛੀਏ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਪਹਿਲਗਾਮ ਹਮਲੇ ਨੂੰ 100 ਦਿਨ ਬੀਤ ਗਏ ਹਨ, ਪਰ ਕੇਂਦਰ ਸਰਕਾਰ ਅੱ.ਤ.ਵਾ.ਦੀਆਂ ਨੂੰ ਨਿਆਂ ਦੇ ਕਟਹਿਰੇ ‘ਚ ਨਹੀਂ ਲਿਆ ਸਕੀ।

ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ, ‘ਅਸੀਂ ਅੱਜ ਰਾਜਨਾਥ ਸਿੰਘ ਤੋਂ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਕਿੰਨੇ ਲੜਾਕੂ ਜਹਾਜ਼ਾਂ ਨੂੰ ਡੇਗਿਆ ਗਿਆ। ਸਾਨੂੰ ਇਹ ਨਾ ਸਿਰਫ਼ ਜਨਤਾ ਨੂੰ ਸਗੋਂ ਆਪਣੇ ਸੈਨਿਕਾਂ ਨੂੰ ਵੀ ਦੱਸਣਾ ਪਵੇਗਾ, ਕਿਉਂਕਿ ਉਨ੍ਹਾਂ ਨਾਲ ਵੀ ਝੂਠ ਬੋਲਿਆ ਜਾ ਰਿਹਾ ਹੈ।’

ਗੋਗੋਈ (Gaurav Gogoi)  ਨੇ ਕਿਹਾ, ‘ਪੂਰਾ ਦੇਸ਼ ਅਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰ ਰਹੇ ਸਨ। ਅਚਾਨਕ 10 ਮਈ ਨੂੰ ਸਾਨੂੰ ਪਤਾ ਲੱਗਾ ਕਿ ਜੰਗਬੰਦੀ ਹੋਈ ਹੈ, ਕਿਉਂ? ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਜਾਣਨਾ ਚਾਹੁੰਦੇ ਸੀ ਕਿ ਜੇਕਰ ਪਾਕਿਸਤਾਨ ਗੋਡੇ ਟੇਕਣ ਲਈ ਤਿਆਰ ਸੀ, ਤਾਂ ਤੁਸੀਂ ਕਿਉਂ ਰੁਕੇ ਅਤੇ ਤੁਸੀਂ ਕਿਸ ਅੱਗੇ ਆਤਮ ਸਮਰਪਣ ਕੀਤਾ? ਅਮਰੀਕੀ ਰਾਸ਼ਟਰਪਤੀ 26 ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਜੰਗਬੰਦੀ ਦਾ ਐਲਾਨ ਕਰਨ ਲਈ ਮਜਬੂਰ ਕੀਤਾ।’

ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਅੱਜ ਤੁਹਾਡੇ ਕੋਲ ਡਰੋਨ, ਪੈਗਾਸਸ, ਸੈਟੇਲਾਈਟ, ਸੀਆਰਪੀਐਫ, ਬੀਐਸਐਫ, ਸੀਆਈਐਸਐਫ ਹਨ। ਰੱਖਿਆ ਮੰਤਰੀ ਕੁਝ ਦਿਨ ਪਹਿਲਾਂ ਉੱਥੇ ਗਏ ਸਨ, ਫਿਰ ਵੀ ਤੁਸੀਂ ਉਨ੍ਹਾਂ ਨੂੰ ਨਹੀਂ ਫੜ ਸਕੇ।

ਐਂਬੂਲੈਂਸ ਨੂੰ ਬੈਸਰਨ ਪਹੁੰਚਣ ‘ਚ ਲਗਭਗ ਇੱਕ ਘੰਟਾ ਲੱਗਿਆ, ਜਿੱਥੇ ਹਮਲਾ ਹੋਇਆ ਸੀ। ਫੌਜ ਪੈਦਲ ਆਈ। ਮੈਂ ਉਹ ਦ੍ਰਿਸ਼ ਨਹੀਂ ਭੁੱਲ ਸਕਦਾ, ਜਦੋਂ ਇੱਕ ਮਾਂ ਅਤੇ ਉਸਦੀ ਧੀ ਨੇ ਇੱਕ ਭਾਰਤੀ ਫੌਜੀ ਨੂੰ ਦੇਖਿਆ, ਉਹ ਰੋਣ ਲੱਗ ਪਈਆਂ। ਉਨ੍ਹਾਂ ਨੇ ਸੋਚਿਆ ਕਿ ਬੈਸਰਨ ‘ਚ ਲੋਕਾਂ ਨੂੰ ਮਾਰਨ ਵਾਲੇ ਸਿਪਾਹੀ ਦੀ ਵਰਦੀ ਪਹਿਨੇ ਅੱ.ਤ.ਵਾ.ਦੀ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਉਸ ਸਿਪਾਹੀ ਨੂੰ ਕਹਿਣਾ ਪਿਆ ਕਿ ਉਹ ਇੱਕ ਭਾਰਤੀ ਜਵਾਨ ਹੈ ਅਤੇ ਤੁਸੀਂ ਸੁਰੱਖਿਅਤ ਹੋ। ਉੱਥੇ ਦੇ ਲੋਕਾਂ ‘ਚ ਇਸ ਤਰ੍ਹਾਂ ਦਾ ਦਹਿਸ਼ਤ ਸੀ। ਰਾਜਨਾਥ ਸਿੰਘ ਨੂੰ ਇਸ ਦਹਿਸ਼ਤ ‘ਤੇ ਇੱਕ ਸ਼ਬਦ ਬੋਲਣਾ ਚਾਹੀਦਾ ਸੀ।’

ਗੋਗੋਈ ਨੇ ਕਿਹਾ, ‘ਅੰਤ ‘ਚ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ? ਜੰਮੂ-ਕਸ਼ਮੀਰ ਦੇ ਉਪ ਰਾਜਪਾਲ। ਜੇਕਰ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਹੈ, ਤਾਂ ਉਹ ਕੇਂਦਰੀ ਗ੍ਰਹਿ ਮੰਤਰੀ ਹਨ। ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰ ਸਰਕਾਰ ਉਪ ਰਾਜਪਾਲ ਦੇ ਪਿੱਛੇ ਨਹੀਂ ਲੁਕ ਸਕਦੇ। ਸਰਕਾਰ ਇੰਨੀ ਕਮਜ਼ੋਰ ਅਤੇ ਕਾਇਰ ਹੈ ਕਿ ਇਸਨੇ ਕਿਹਾ ਕਿ ਟੂਰ ਆਪਰੇਟਰ ਲੋਕਾਂ ਨੂੰ ਉਨ੍ਹਾਂ ਦੀ ਇਜਾਜ਼ਤ ਜਾਂ ਲਾਇਸੈਂਸ ਤੋਂ ਬਿਨਾਂ ਬੈਸਰਨ ਲਿਜਾਣ ਲਈ ਜ਼ਿੰਮੇਵਾਰ ਹਨ।

ਪ੍ਰਧਾਨ ਮੰਤਰੀ ਮੋਦੀ ਸਾਊਦੀ ਅਰਬ ਤੋਂ ਵਾਪਸ ਆਏ, ਪਰ ਉਨ੍ਹਾਂ ਨੇ ਪਹਿਲਗਾਮ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਨੇ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਬਿਹਾਰ ਵਿੱਚ ਇੱਕ ਰਾਜਨੀਤਿਕ ਰੈਲੀ ਨੂੰ ਸੰਬੋਧਨ ਕੀਤਾ। ਜੇਕਰ ਕੋਈ ਪਹਿਲਗਾਮ ਗਿਆ ਤਾਂ ਉਹ ਸਾਡੇ ਨੇਤਾ ਰਾਹੁਲ ਗਾਂਧੀ ਸਨ।

Read More: ਸੰਸਦ ‘ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ, “ਆਪ੍ਰੇਸ਼ਨ ਸੰਧੂਰ ‘ਚ 100 ਤੋਂ ਵੱਧ ਅੱ.ਤ.ਵਾ.ਦੀ ਮਾਰੇ”

Scroll to Top