July 2, 2024 9:47 pm
Simarjit Singh Bains

ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਿਲੇ ਧਮਕੀ ਭਰੇ ਮੈਸੇਜ

ਚੰਡੀਗੜ੍ਹ, 31 ਮਈ 2024: ਪੰਜਾਬ ਦੇ ਲੁਧਿਆਣਾ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਕਿਸੇ ਅਣਪਛਾਤੇ ਨੇ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਮੈਸੇਂਜਰ ਰਾਹੀਂ ਧਮਕੀ ਦਿੱਤੀ ਹੈ।

ਸਿਮਰਜੀਤ ਬੈਂਸ (Simarjit Singh Bains) ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਵਿਅਕਤੀ ਮੁਤਾਬਕ ਯੂਨੀਹਾ ਨੂੰ ਇਹ ਧਮਕੀ ਕੱਲ੍ਹ ਉਦੋਂ ਮਿਲੀ ਜਦੋਂ ਬੈਂਸ ਅਤੇ ਉਸ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ। ਧਮਕੀ ਤੋਂ ਬਾਅਦ ਹੁਣ ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੈਂਸ ਦੇ ਪੇਜ ‘ਤੇ ਬੱਬਰ ਹੈਰੀ ਨਾਂ ਦੀ ਆਈਡੀ ਤੋਂ ਧਮਕੀ ਆਈ ਹੈ।