ਚੰਡੀਗੜ, 25 ਫਰਵਰੀ 2025: ਹਰਿਆਣਾ ‘ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ, ਇੱਕ ਹੋਰ ਕਾਂਗਰਸੀ ਆਗੂ ਭਾਜਪਾ ‘ਚ ਸ਼ਾਮਲ ਹੋ ਗਿਆ ਹੈ। ਘਰੌਂਡਾ ਤੋਂ ਸਾਬਕਾ ਵਿਧਾਇਕ ਨਰਿੰਦਰ ਸਾਂਗਵਾਨ (Narendra Sangwan) ਭਾਜਪਾ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਨਾਇਬ ਸੈਣੀ ਨੇ ਖੁਦ ਨਰਿੰਦਰ ਸਾਂਗਵਾਨ ਅਤੇ ਉਨ੍ਹਾਂ ਦੇ ਭਰਾ ਹਰਿੰਦਰ ਸਾਂਗਵਾਨ ਦੇ ਸਿਰ ‘ਤੇ ਪੱਗ ਬੰਨ੍ਹ ਕੇ ਪਾਰਟੀ ‘ਚ ਸ਼ਾਮਲ ਕੀਤਾ।
ਇਸ ਦੌਰਾਨ ਸੀਐਮ ਸੈਣੀ ਨੂੰ ਸਟੇਜ ਤੋਂ ਨਰਿੰਦਰ ਸਾਂਗਵਾਨ ਦੀ ਪ੍ਰਸ਼ੰਸਾ ਕਰਦੇ ਵੀ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਨਰਿੰਦਰ ਸਾਂਗਵਾਨ ਨੇ ਭਾਜਪਾ ਉਮੀਦਵਾਰ ਰੇਣੂ ਬਾਲਾ ਗੁਪਤਾ ਨੂੰ ਜਿਤਾਉਣ ਦਾ ਵਾਅਦਾ ਕੀਤਾ ਹੈ, ਇਸ ਲਈ ਉਨ੍ਹਾਂ ਦਾ ਸਵਾਗਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ‘ਚ ਸਭ ਕੁਝ ਹੁੰਦਾ ਹੈ ਅਤੇ ਮੈਂ ਨਰਿੰਦਰ ਸਾਂਗਵਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਉਹ ਮੇਰਾ ਪੁਰਾਣਾ ਦੋਸਤ ਹੈ।
Read More: ਹਰਿਆਣਾ ਰਾਜ ਚੋਣ ਕਮਿਸ਼ਨਰ ਤੇ ਮੁੱਖ ਸਕੱਤਰ ਨੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ