July 7, 2024 2:32 am
Manipur

Manipur: ਕਾਂਗਰਸ ਨੇ ਮਣੀਪੁਰ ‘ਚ 10 ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ: PM ਮੋਦੀ

ਚੰਡੀਗੜ੍ਹ, 03 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਰਾਜ ਸਭਾ ‘ਚ ਮਣੀਪੁਰ ‘ਚ ਸਥਿਤੀ ‘ਤੇ ਵੀ ਬਿਆਨ ਅਹਿਮ ਬਿਆਨ ਦਿੱਤਾ ਹੈ | ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਮਣੀਪੁਰ (Manipur) ‘ਚ ਸਥਿਤੀ ਨੂੰ ਆਮ ਵਾਂਗ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ | ਮਣੀਪੁਰ ‘ਚ ਵਾਪਰੀਆਂ ਘਟਨਾਵਾਂ ਨੂੰ 11 ਹਜ਼ਾਰ ਤੋਂ ਵੱਧ ਐੱਫ.ਆਈ.ਆਰ ਦਰਜ ਕੀਤੀਆ ਗਈਆਂ ਹਨ ਅਤੇ 500 ਤੋਂ ਵੱਧ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਪੀਐਮ ਮੋਦੀ ਨੇ ਕਿਹਾ ਕਿ ਮਣੀਪੁਰ ‘ਚ ਹਿੰਸਾ ਦੀਆਂ ਘਟਨਾਵਾਂ ‘ਚ ਕਮੀ ਆਈ ਹੈ |

ਪੀਐਮ ਮੋਦੀ ਨੇ ਕਿਹਾ ਕਿ ਮਣੀਪੁਰ ‘ਚ ਸਿੱਖਿਆ ਖੇਤਰ ‘ਚ ਸਕੂਲ ਅਤੇ ਕਾਲਜ ਖੋਲ੍ਹੇ ਜਾ ਰਹੇ ਹਨ | ਜਿਵੇਂ ਦੇਸ਼ ਭਰ ‘ਚ ਪ੍ਰੀਖਿਆ ਹੁੰਦੀਆਂ ਹਨ, ਇਸ ਤਰ੍ਹਾਂ ਮਣੀਪੁਰ ‘ਚ ਵੀ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ | ਮਣੀਪੁਰ ਦੇ ਛੋਟੇ-ਛੋਟੇ ਸਮੂਹਾਂ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮਣੀਪੁਰ ਗਏ ਸਨ ਅਤੇ ਓਥੇ ਕਈ ਦਿਨ ਰਹੇ | ਮਣੀਪੁਰ ‘ਚ ਹਰ ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਣੀਪੁਰ ਹੁਣ ਹੜ੍ਹ ਵਰਗੀਆਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ, ਇਸ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ | ਮਣੀਪੁਰ ‘ਚ ਰਾਹਤ ਕਾਰਜ ਲਈ ਐਨ.ਡੀ.ਆਰ.ਐੱਫ ਦੀਆਂ ਟੀਮਾਂ ਭੇਜੀਆਂ ਗਈਆਂ ਹਨ |

ਪੀਐਮ ਮੋਦੀ ਨੇ ਮਣੀਪੁਰ (Manipur) ਸਥਿਤੀ ‘ਤੇ ਸਖ਼ਤ ਲਹਿਜ਼ੇ ‘ਚ ਕਿਹਾ ਕਿ ਮੈਂ ਉਨ੍ਹਾਂ ਸਾਰੇ ਤੱਤਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਜੋ ਮਣੀਪੁਰ ਦੀ ਅੱਗ ‘ਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ, ਉਹ ਇਨ੍ਹਾਂ ਗਤੀਵਿਧੀਆਂ ਨੂੰ ਬੰਦ ਦੇਣ। ਇੱਕ ਸਮਾਂ ਆਵੇਗਾ ਜੋ ਲੋਕ ਮਣੀਪੁਰ ਦੇ ਇਤਿਹਾਸ ਨੂੰ ਜਾਣਦੇ ਹਨ, ਉਹ ਮਣੀਪੁਰ ਦੇ ਲੋਕ ਖੁਦ ਉਨ੍ਹਾਂ ਲੋਕਾਂ ਨੂੰ ਨਕਾਰ ਦੇਣਗੇ |

ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਵਾਲਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਹਲਾਤਾਂ ਦੇ ਚੱਲਦੇ ਇਸ ਛੋਟੇ ਜਿਹੇ ਸੂਬੇ ‘ਚ 10 ਵਾਰ ਰਾਸ਼ਟਰਪਤੀ ਸ਼ਾਸਨ ਲਗਾਉਣਾ ਪਿਆ ਸੀ, ਪਰ ਸਾਡੇ ਕਾਰਜਕਾਲ ਦੌਰਾਨ ਅਜਿਹਾ ਨਹੀਂ ਹੋਇਆ। ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਪਰ ਫਿਰ ਵੀ ਸਿਆਸੀ ਲਾਹਾ ਲੈਣ ਲਈ ਉਥੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸਾਨੂੰ ਸਥਿਤੀਆਂ ਨੂੰ ਸਮਝਦਾਰੀ ਨਾਲ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੋ ਵੀ ਇਸ ਵਿੱਚ ਸਹਿਯੋਗ ਕਰਨਾ ਚਾਹੁੰਦਾ ਹੈ, ਅਸੀਂ ਉਸ ਦਾ ਸਮਰਥਨ ਕਰਨ ਲਈ ਤਿਆਰ ਹਾਂ, ਪਰ ਅਸੀਂ ਆਮ ਸਥਿਤੀ ਬਣਾਈ ਰੱਖਣ ਅਤੇ ਸ਼ਾਂਤੀ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।