July 7, 2024 4:26 pm
Navjot Sidhu

ਗਠਜੋੜ ‘ਤੇ ਕਾਂਗਰਸ ਹਾਈਕਮਾਨ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ: ਨਵਜੋਤ ਸਿੱਧੂ

ਨਾਭਾ, 07 ਅਕਤੂਬਰ 2023: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕਾਂਗਰਸ ਦੇ ਲੀਡਰਾਂ ਨੂੰ ਹਾਈਕਮਾਨ ਦਾ ਕਹਿਣਾ ਮੰਨਣ ਦੀ ਸਲਾਹ ਦਿੱਤੀ ਹੈ। ਸਿੱਧੂ ਸ਼ਨਿਚਰਵਾਰ ਨੂੰ ਇੱਥੇ ਨਾਭਾ ਜੇਲ੍ਹ ‘ਚ ਬੰਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਪੁੱਜੇ ਸਨ। ਜੇਲ੍ਹ ਦੇ ਬਾਹਰ ਪੱਤਰਕਾਰਾਂ ਨਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ‘ਤੇ ਸਵਾਲ ਚੁੱਕੇ ਹਨ |

ਇਸਦੇ ਨਾਲ ਹੀ ਸਤਲੁਜ ਯੁਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਵਾਲ ਇਹ ਸਰਕਾਰ ਕਰਜ਼ੇ ਨਾਲ ਕਿਉਂ ਚੱਲ ਰਹੀ ਹੈ | ਪੰਜਾਬ ਦੇ ਲੋਕਾਂ ਦਾ ਪੈਸ਼ਾ ਕੌਣ ਖਾ ਰਿਹਾ ਹੈ ? | ਗਠਜੋੜ ਦੇ ਸਵਾਲ ਦੇ ਜਵਾਬ ‘ਚ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਹਾਈਕਮਾਨ ਦਾ ਹੁਕਮ ਮੰਨਣ ਲਈ ਵਚਨਬੱਧ ਹਨ, ਜੋ ਹੁਕਮ ਹੋਵੇਗਾ ਉਸਦੀ ਪਾਲਣਾ ਕੀਤੀ ਜਾਵੇਗੀ। ਸਿੱਧੂ ਵੱਲੋਂ ਜੇਲ੍ਹ ‘ਚ ਸੁਖਪਾਲ ਖਹਿਰਾ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਹੋਈ ਹੈ।