July 2, 2024 6:49 pm
Congress

ਦਿਗਵਿਜੇ ਸਿੰਘ ਦੇ ਸਰਜੀਕਲ ਸਟ੍ਰਾਈਕ ਵਾਲੇ ਬਿਆਨ ਨਾਲ ਕਾਂਗਰਸ ਸਹਿਮਤ ਨਹੀਂ: ਰਾਹੁਲ ਗਾਂਧੀ

ਚੰਡੀਗੜ੍ਹ, 24 ਜਨਵਰੀ 2023: ਕਾਂਗਰਸ (Congress) ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਜੰਮੂ ਦੇ ਨਗਰੋਟਾ ਤੋਂ ਸ਼ੁਰੂ ਹੋਈ। ਇੱਥੋਂ ਇਹ ਕਾਫ਼ਲਾ ਕਰੀਬ ਪੰਜ ਕਿਲੋਮੀਟਰ ਪੈਦਲ ਚੱਲਦਾ ਹੋਇਆ ਅੱਗੇ ਵਧਿਆ। ਇਸ ਤੋਂ ਬਾਅਦ ਗੱਡੀਆਂ ‘ਚ ਸਵਾਰ ਹੋ ਕੇ ਝੱਜਰ ਕੋਟਲੀ ਪਹੁੰਚੇ। ਇੱਥੇ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਰੈਂਬਲ ਊਧਮਪੁਰ ਤੋਂ ਭਾਰਤ ਜੋੜੋ ਯਾਤਰਾ ਮੁੜ ਸ਼ੁਰੂ ਹੋਵੇਗੀ।

ਰਾਹੁਲ ਗਾਂਧੀ ਨੇ ਜੰਮੂ ਦੇ ਝੱਜਰ ਕੋਟਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਉਨ੍ਹਾਂ ਦਾ ਟੀਚਾ ਭਾਜਪਾ ਅਤੇ ਆਰਐਸਐਸ ਵੱਲੋਂ ਪੈਦਾ ਕੀਤੇ ਗਏ ਨਫ਼ਰਤ ਦੇ ਮਾਹੌਲ ਖ਼ਿਲਾਫ਼ ਹੈ। ਜੰਮੂ-ਕਸ਼ਮੀਰ ਵਿੱਚ ਪੂਰਨ ਰਾਜ ਦਾ ਮੁੱਦਾ ਹੈ। ਸੂਬੇ ਵਿੱਚ ਜਲਦੀ ਤੋਂ ਜਲਦੀ ਵਿਧਾਨ ਸਭਾ ਬਹਾਲ ਕੀਤੀ ਜਾਵੇ। ਇਸ ਪੈਦਲ ਯਾਤਰਾ ਦੌਰਾਨ ਸਾਨੂੰ ਸੂਬੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਦਾ ਮੌਕਾ ਮਿਲ ਰਿਹਾ ਹੈ।

ਕਾਂਗਰਸ (Congress) ਦੇ ਨੇਤਾ ਦਿਗਵਿਜੇ ਸਿੰਘ ਦੇ ਸਰਜੀਕਲ ਸਟ੍ਰਾਈਕ ਵਾਲੇ ਬਿਆਨ ਨਾਲ ਜੁੜੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਹ ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਫੌਜ ਕੁਝ ਵੀ ਕਰੇ, ਇਸ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੈ। ਇਹ ਦਿਗਵਿਜੇ ਸਿੰਘ ਦਾ ਨਿੱਜੀ ਵਿਚਾਰ ਹੈ। ਇਹ ਪਾਰਟੀ ਅਤੇ ਉਨ੍ਹਾਂ ਦਾ ਵਿਚਾਰ ਨਹੀਂ ਹੈ।

ਸਾਬਕਾ ਮੰਤਰੀ ਲਾਲ ਸਿੰਘ ਅਤੇ ਗੁਲਨ ਨਬੀ ਨਾਲ ਜੁੜੇ ਸਵਾਲ ‘ਤੇ ਕਿਹਾ ਕਿ ਉਹ ਸਾਬਕਾ ਮੰਤਰੀ ਲਾਲ ਸਿੰਘ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਉਨ੍ਹਾਂ ਫੇਰੀ ਦਾ ਸਵਾਗਤ ਕੀਤਾ। ਗ਼ੁਲਾਮ ਨਬੀ ਆਜ਼ਾਦ ਦੇ 90 ਫ਼ੀਸਦੀ ਆਗੂ ਉਨ੍ਹਾਂ ਦੀ ਪਾਰਟੀ ਵਿੱਚ ਹੀ ਹਨ। ਜੇਕਰ ਉਨ੍ਹਾਂ ਦੇ ਕਿਸੇ ਕਾਰਨਾਮੇ ਨਾਲ ਲਾਲ ਸਿੰਘ ਜਾਂ ਕਿਸੇ ਹੋਰ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਚਾਹੁੰਦੇ ਹਨ।

ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਜੰਮੂ-ਕਸ਼ਮੀਰ ਮੁਸ਼ਕਲ ਦੌਰ ‘ਚੋਂ ਲੰਘ ਰਿਹਾ ਹੈ। ਭਾਜਪਾ ਨੇ ਜੰਮੂ-ਕਸ਼ਮੀਰ ਵਿਚਾਲੇ ਖੱਡ ਪੈਦਾ ਕਰ ਦਿੱਤੀ ਹੈ। ਇਸ ਖੱਡ ਨੂੰ ਹਟਾਉਣਾ ਚਾਹੁੰਦੇ ਹਾਂ । ਪਿਆਰ ਦੀਆਂ ਇੱਕ ਨਹੀਂ, ਕਈ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ ਹਨ। ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਅਸੀਂ ਪਿਆਰ ਅਤੇ ਸਦਭਾਵਨਾ ਨਾਲ ਅੱਗੇ ਵਧ ਸਕਦੇ ਹਾਂ।