ਹਿਮਾਚਲ , 4 ਮਈ 2024: ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ (Kangana Ranaut) ਵੱਲੋਂ 2 ਮਈ ਨੂੰ ਕਰਸੋਗ ‘ਚ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ‘ਤੇ ਕੀਤੀ ਗਈ ਟਿੱਪਣੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਕਰਸੋਗ ਨੇ ਕਾਂਗਰਸ ਦੀ ਤਰਫੋਂ ਚੋਣ ਕਮਿਸ਼ਨ ‘ਚ ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਕਾਂਗਰਸ ਨੇ ਦੋਸ਼ ਲਾਇਆ ਕਿ ਕੰਗਨਾ ਰਣੌਤ (Kangana Ranaut) ਨੇ 2 ਮਈ ਨੂੰ ਕਰਸੋਗ ਦੇ ਨਾਵੀਂਧਰ ‘ਚ ਆਪਣੇ ਸੰਬੋਧਨ ਦੌਰਾਨ ਵਿਕਰਮਾਦਿੱਤਿਆ ਸਿੰਘ ‘ਤੇ ਨਿੱਜੀ ਟਿੱਪਣੀ ਕੀਤੀ ਸੀ। ਕੰਗਨਾ ਨੇ ਕਿਹਾ ਸੀ ਕਿ ਜੋ ਆਪਣੀ ਘਰਵਾਲੀ ਦੀ ਇੱਜ਼ਤ ਨਹੀਂ ਕਰ ਸਕਦਾ, ਉਹ ਬੀਬੀਆਂ ਦੀ ਇੱਜ਼ਤ ਕਿਵੇਂ ਕਰ ਸਕਦਾ ਹੈ।