July 4, 2024 11:29 pm
Dr. Dharamvir Gandhi

ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਧਰਮਵੀਰ ਗਾਂਧੀ ਜਿੱਤੇ

ਚੰਡੀਗੜ੍ਹ, 04 ਜੂਨ 2024: ਕਾਂਗਰਸ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ (Dr. Dharamvir Gandhi) ਨੇ ਪਟਿਆਲਾ ਲੋਕ ਸਭਾ ਸੀਟ ‘ਤੇ ਜਿੱਤ ਦਰਜ ਕਰ ਲਈ ਹੈ | ਡਾ: ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਡਾ: ਦਲਬੀਰ ਸਿੰਘ ਨੂੰ 14831 ਨਾਲ ਹਰਾ ਦਿੱਤਾ ਹੈ | ਧਰਮਵੀਰ ਗਾਂਧੀ ਨੂੰ ਕੁੱਲ 305616 ਵੋਟਾਂ ਮਿਲੀਆਂ ਹਨ | ਆਮ ਆਦਮੀ ਪਾਰਟੀ ਦੇ ਡਾ: ਦਲਬੀਰ ਸਿੰਘ ਨੂੰ 290785 ਵੋਟਾਂ ਅਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਰਹੀ, ਉਨ੍ਹਾਂ ਨੂੰ 288998 ਵੋਟਾਂ ਮਿਲੀਆਂ।