June 28, 2024 3:09 pm
Congress

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ 5 ਗਾਰੰਟੀਆਂ ਦਾ ਕੀਤਾ ਐਲਾਨ

ਚੰਡੀਗੜ੍ਹ, 14 ਮਾਰਚ 2024: ਕਾਂਗਰਸ (Congress) ਆਗੂ  ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਰਾਹੁਲ ਫਿਲਹਾਲ ਮਹਾਰਾਸ਼ਟਰ ‘ਚ ਹਨ। ਇਸ ਦੌਰਾਨ ਰਾਹੁਲ ਨੇ 14 ਮਾਰਚ ਨੂੰ ਆਪਣੇ ਐਕਸ ਖਾਤੇ ‘ਤੇ 5 ਗਾਰੰਟੀਆਂ ਦਿੱਤੀਆਂ। ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੇ ਤਹਿਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਥਾਈ ਖੇਤੀ ਕਰਜ਼ਾ ਮੁਆਫ਼ੀ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ (Congress) ਨੇ ਬੁੱਧਵਾਰ ਨੂੰ ਨਾਰੀ ਨਿਆਂ ਗਾਰੰਟੀ ਯੋਜਨਾ ਦਾ ਵਾਅਦਾ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਇਸ ਤਹਿਤ ਕਾਂਗਰਸ ਨੇ ਗਰੀਬ ਬੀਬੀਆਂ ਨੂੰ ਹਰ ਸਾਲ ਇੱਕ ਲੱਖ ਰੁਪਏ ਦੀ ਮੱਦਦ ਦੇਣ ਦਾ ਵਾਅਦਾ ਕੀਤਾ ਹੈ। ਨਾਲ ਹੀ ਕਿਹਾ ਕਿ ਸਰਕਾਰੀ ਨਿਯੁਕਤੀਆਂ ਵਿੱਚ ਬੀਬੀਆਂ ਨੂੰ ਅੱਧੇ ਅਧਿਕਾਰ ਦਿੱਤੇ ਜਾਣਗੇ।

ਕਾਂਗਰਸ ਵੱਲੋਂ ਐਲਾਨੀਆ 5 ਸਕੀਮਾਂ

1. ਮਹਾਲਕਸ਼ਮੀ ਗਾਰੰਟੀ: ਇਸ ਦੇ ਤਹਿਤ ਗਰੀਬ ਪਰਿਵਾਰ ਦੀ ਹਰ ਬੀਬੀਆਂ ਨੂੰ 1 ਲੱਖ ਰੁਪਏ ਦੀ ਸਹਾਇਤਾ ਸਾਲਾਨਾ ਦਿੱਤੀ ਜਾਵੇਗੀ।

2. ਅੱਧੀ ਆਬਾਦੀ: ਪੂਰਾ ਅਧਿਕਾਰ: ਇਸ ਤਹਿਤ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿੱਚ ਬੀਬੀਆਂ ਨੂੰ ਅੱਧੇ ਅਧਿਕਾਰ ਮਿਲਣਗੇ।

3. ਸ਼ਕਤੀ ਦਾ ਸਨਮਾਨ: ਇਸ ਯੋਜਨਾ ਤਹਿਤ ਆਂਗਣਵਾੜੀ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਦੀ ਮਾਸਿਕ ਤਨਖਾਹ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ।

4. ਅਧਿਕਾਰ ਮੈਤਰੀ: ਇਸ ਦੇ ਤਹਿਤ ਬੀਬੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਮੱਦਦ ਪ੍ਰਦਾਨ ਕਰਨ ਲਈ ਅਧਿਕਾਰ ਮੈਤਰੀ ਵਜੋਂ ਹਰੇਕ ਪੰਚਾਇਤ ਵਿੱਚ ਇੱਕ ਪੈਰਾ-ਲੀਗਲ ਯਾਨੀ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ।

5. ਸਾਵਿਤਰੀ ਬਾਈ ਫੂਲੇ ਹੋਸਟਲ: ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਕੰਮਕਾਜੀ ਬੀਬੀਆਂ ਲਈ ਘੱਟੋ-ਘੱਟ ਇੱਕ ਹੋਸਟਲ ਬਣਾਇਆ ਜਾਵੇਗਾ ਅਤੇ ਇਨ੍ਹਾਂ ਹੋਸਟਲਾਂ ਦੀ ਸੰਖਿਆ ਪੂਰੇ ਦੇਸ਼ ਵਿੱਚ ਦੁੱਗਣੀ ਕੀਤੀ ਜਾਵੇਗੀ।