Bhim Rao Ambedkar

ਕਾਂਗਰਸ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਹਮੇਸ਼ਾ ਸਿਸਟਮ ਤੋਂ ਬਾਹਰ ਰੱਖਿਆ: PM ਮੋਦੀ

ਚੰਡੀਗੜ੍ਹ, 14 ਅਪ੍ਰੈਲ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਸਾਰ ਹਵਾਈ ਅੱਡੇ ਤੋਂ ਉਡਾਣ ਸੇਵਾਵਾਂ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ (Dr. Bhim Rao Ambedkar) ਜੀ ਜਨਮ ਦਿਹਾੜੇ ਮੌਕੇ ਨੂੰ ਸ਼ਰਧਾਜਲੀ ਭੇਂਟ ਕੀਤੀ | ਪੀਐੱਮ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਨੇ ਬਾਬਾ ਸਾਹਿਬ ਨਾਲ ਕੀ ਕੀਤਾ। ਜਿੰਨਾ ਚਿਰ ਬਾਬਾ ਸਾਹਿਬ ਜ਼ਿੰਦਾ ਸਨ, ਕਾਂਗਰਸ ਨੇ ਉਨ੍ਹਾਂ ਦਾ ਅਪਮਾਨ ਕੀਤਾ। ਬਾਬਾ ਸਾਇਬ ਨੂੰ ਦੋ ਵਾਰ ਚੋਣਾਂ ‘ਚ ਹਰਵਾ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਕਾਂਗਰਸ ਸਰਕਾਰ ਉਨ੍ਹਾਂ ਨੂੰ ਹਟਾਉਣ ‘ਚ ਰੁੱਝੀ ਹੋਈ ਸੀ। ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਿਸਟਮ ਤੋਂ ਬਾਹਰ ਰੱਖਿਆ ਗਿਆ।

ਜਦੋਂ ਉਹ ਸਾਡੇ ਵਿਚਕਾਰ ਨਹੀਂ ਰਹੇ, ਤਾਂ ਕਾਂਗਰਸ ਨੇ ਉਨ੍ਹਾਂ (Dr. Bhim Rao Ambedkar) ਦੀ ਯਾਦ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਕਾਂਗਰਸ ਵੀ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਹਮੇਸ਼ਾ ਲਈ ਖ਼ਤਮ ਕਰਨਾ ਚਾਹੁੰਦੀ ਸੀ। ਕਾਂਗਰਸ ਸੰਵਿਧਾਨ ਦੀ ਵਿਨਾਸ਼ਕਾਰੀ ਬਣ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਛੜੇ ਸਮਾਜ ਦੀ ਹਾਲਤ ਪਖਾਨਿਆਂ ਦੀ ਘਾਟ ਕਾਰਨ ਸਭ ਤੋਂ ਮਾੜੀ ਸੀ, ਸਾਡੀ ਸਰਕਾਰ ਨੇ 11 ਕਰੋੜ ਤੋਂ ਵੱਧ ਪਖਾਨੇ ਬਣਾ ਕੇ ਵਾਂਝਿਆਂ ਨੂੰ ਉਨ੍ਹਾਂ ਦੇ ਹੱਕ ਦਿੱਤੇ। ਕਾਂਗਰਸ ਦੇ ਰਾਜ ਦੌਰਾਨ, ਐੱਸਸੀ, ਐੱਸਟੀ, ਓਬੀਸੀ ਲਈ ਬੈਂਕਾਂ ਦੇ ਦਰਵਾਜ਼ੇ ਵੀ ਨਹੀਂ ਖੁੱਲ੍ਹੇ ਸਨ। ਬੀਮਾ, ਕਰਜ਼ਾ, ਮਦਦ – ਇਹ ਸਭ ਕੁਝ ਸੁਪਨੇ ਸਨ, ਪਰ ਹੁਣ ਜਨ ਧਨ ਖਾਤਿਆਂ ਦੇ ਸਭ ਤੋਂ ਵੱਡੇ ਲਾਭਪਾਤਰੀ ਮੇਰੇ ਵਾਂਝੇ ਭਰਾ ਅਤੇ ਭੈਣਾਂ ਹਨ। ਸਾਡੇ ਐਸਸੀ, ਐਸਟੀ, ਓਬੀਸੀ ਭਰਾ ਅਤੇ ਭੈਣ ਪੈਸੇ ਦਿਖਾਉਣ ਲਈ ਆਪਣੀਆਂ ਜੇਬਾਂ ‘ਚੋਂ ਪੈਸੇ ਦੇ ਕਾਰਡ ਕੱਢਦੇ ਹਨ, ਜੋ ਹੁਣ ਤੱਕ ਅਮੀਰਾਂ ਦੀਆਂ ਜੇਬਾਂ ‘ਚ ਹੁੰਦੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸੰਵਿਧਾਨ ‘ਚ ਐਸਸੀ, ਐਸਟੀ, ਓਬੀਸੀ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਸੀ, ਪਰ ਕਾਂਗਰਸ ਨੇ ਕਦੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ | ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਦੇਖੇ ਸੁਪਨੇ ਨੂੰ ਵੀ ਪੂਰਾ ਨਹੀਂ ਕੀਤਾ। ਸੰਵਿਧਾਨ ਦੇ ਉਪਬੰਧਾਂ ਨੂੰ ਤੁਸ਼ਟੀਕਰਨ ਦਾ ਸਾਧਨ ਬਣਾਇਆ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਭਰ ‘ਚ ਵਕਫ਼ ਦੇ ਨਾਮ ‘ਤੇ ਲੱਖਾਂ ਹੈਕਟੇਅਰ ਜ਼ਮੀਨ ਹੈ। ਇਸ ਜ਼ਮੀਨ ਦਾ ਲਾਭ ਗਰੀਬ, ਬੇਸਹਾਰਾ ਔਰਤਾਂ ਅਤੇ ਬੱਚਿਆਂ ਨੂੰ ਹੋਣਾ ਚਾਹੀਦਾ ਸੀ। ਜੇਕਰ ਅੱਜ ਇਸਦੀ ਵਰਤੋਂ ਇਮਾਨਦਾਰੀ ਨਾਲ ਕੀਤੀ ਜਾਂਦੀ, ਤਾਂ ਮੁਸਲਮਾਨਾਂ ਨੂੰ ਪੰਕਚਰ ਹੋਏ ਸਾਈਕਲਾਂ ਦੀ ਮੁਰੰਮਤ ਕਰਨ ਦੀ ਲੋੜ ਨਾ ਪੈਂਦੀ। ਇਸ ਦਾ ਫਾਇਦਾ ਸਿਰਫ਼ ਭੂ-ਮਾਫੀਆ ਨੂੰ ਹੀ ਹੋਇਆ। ਇਹ ਮਾਫੀਆ ਇਸ ਕਾਨੂੰਨ ਰਾਹੀਂ ਗਰੀਬਾਂ ਦੀ ਜ਼ਮੀਨ ਲੁੱਟ ਰਹੇ ਸਨ।

Read More: PM ਮੋਦੀ ਵੱਲੋਂ ਹਿਸਾਰ ਹਵਾਈ ਅੱਡੇ ਤੋਂ ਹਵਾਈ ਉਡਾਣ ਸੇਵਾ ਦਾ ਉਦਘਾਟਨ

Scroll to Top