June 30, 2024 4:26 pm
ਮੋਹਾਲੀ

ਕੈਂਪਸ ਅੰਬੈਸਡਰਾਂ ਅਤੇ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਲਈ ਮੋਹਾਲੀ ‘ਚ ਵਰਕਸ਼ਾਪ ਕਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਅਤੇ ਕਾਲਜਾਂ ਸਕੂਲਾਂ ਦੇ ਕੈਪਸ ਅੰਬੈਸਡਰਾਂ ਦੀ ਦੂਜੀ ਵਿਸ਼ੇਸ਼ ਟ੍ਰੇਨਿੰਗ ਅੱਜ ਸਹਾਇਕ ਰਿਟਰਨਿੰਗ ਅਫ਼ਸਰ ਮੋਹਾਲੀ ਦਿਪਾਂਕਰ ਗੁਪਤਾ ਦੀ ਅਗਵਾਈ ਵਿਚ ਸਥਾਨਕ ਸਿਵਾਲਿਕ ਪਬਲਿਕ ਸਕੂਲ ਫੇਜ 6 ਵਿਖੇ ਕਰਵਾਈ ਗਈ।

ਐਸ ਡੀ ਐਮ ਦਿਪਾਂਕਰ ਗੁਪਤਾ ਨੇ ਦੱਸਿਆ ਘੱਟ ਵੋਟ ਪ੍ਰਤੀਸ਼ਤ ਵਾਲੇ ਇਲਾਕਿਆਂ ਦੀ ਸ਼ਨਾਖਤ ਕਰਕੇ ਬੂਥ ਪੱਧਰ ਉਪਰ ਸਵੀਪ ਗਤੀਵਿਧੀਆਂ ਕਰਵਾਕੇ ਵੋਟਰ ਪ੍ਰਤੀਸ਼ਤ ਵਿੱਚ ਵਾਧਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਯੋਗ ਵੋਟਰ ਹਲੇ ਤੱਕ ਵੀ ਰਜਿਸਟਰ ਨਹੀਂ ਹੋ ਸਕੇ, ਉਹਨਾ ਦਾ ਵੋਟਰ ਪੰਜੀਕਰਣ ਕੀਤਾ ਜਾ ਸਕੇ।

ਅੱਜ ਦੀ ਵਰਕਸ਼ਾਪ ਦੋਰਾਨ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੌਂ ਬਤੌਰ ਮੁੱਖ ਵਕਤਾ ਸ਼ਮੂਲੀਅਤ ਕੀਤੀ ਗਈ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੌਂ ਹਰ ਇੱਕ ਯੋਗ ਵੋਟਰ ਦੀ ਪਹਿਚਾਣ ਕਰ ਉਹਨਾਂ ਦੇ ਪੰਜੀਕਰਣ ਅਤੇ ਵੋਟ ਦੇ ਭੁਗਤਾਨ ਲਈ ਸਕੂਲ ਅਤੇ ਕਾਲਜ ਪੱਧਰ ਉੱਪਰ ਵੋਟਰ ਸਾਖ਼ਰਤਾ ਕਲੱਬਾਂ (ਈ ਐਲ ਸੀ) ਅਤੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਬੂਥ ਪੱਧਰ ਉਪਰ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਕਨਵੀਨਰ ਬੂਥ ਲੈਵਲ ਅਫਸਰ ਹੁੰਦੇ ਹਨ ਅਤੇ ਇਹਨਾਂ ਗਰੁੱਪਾਂ ਵਿੱਚ 5 ਮੈਂਬਰ ਸ਼ਾਮਲ ਕੀਤੇ ਜਾਣ ਜੋ ਪਿੰਡਾਂ ਦੀ ਸੱਥਾਂ, ਮੁਹੱਲੇ, ਸ਼ਾਪਿੰਗ ਮਾਲ ਵਿਚ ਵੋਟਰ ਸ਼ਾਖਰਤਾ ਪ੍ਰੋਗਰਾਮ ਉਲੀਕਣੇ ਅਤੇ ਕਾਲਜ ਅਤੇ ਸਕੂਲ ਪੱਧਰ ਉੱਪਰ ਸਕੂਲ ਦੇ ਅਧਿਆਪਕਾਂ ਨੂੰ ਨੋਡਲ ਅਫਸਰ ਸੰਸਥਾ ਦੇ ਕੈਂਪਸ ਅੰਬੈਸਡਰਾਂ ਦੀ ਮਦਦ ਨਾਲ ਰਾਸ਼ਟਰੀ ਸੇਵਾ ਯੋਜਨਾ ਅਤੇ ਵੋਟਰ ਸਾਖ਼ਰਤਾ ਕਲੱਬਾਂ ਦੀ ਮਦਦ ਨਾਲ ਇਸ ਵਾਰ ਵੋਟਰ ਪ੍ਰਤੀਸ਼ਤ 80% ਪਾਰ ਦਾ ਸੁਨੇਹਾ ਦੇਣਗੇ ।

ਅੱਜ ਦੀ ਵਰਕਸ਼ਾਪ ਦੌਰਾਨ ਕੈਂਪਸ ਅੰਬੈਸਡਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਕਾਰਜ ਖੇਤਰ ਅਤੇ 80% ਤੋਂ ਵਧੇਰੇ ਵੋਟਾਂ ਦੇ ਭੁਗਤਾਨ ਸਬੰਧੀ ਚਰਚਾ ਕੀਤੀ ਗਈ ਅਤੇ ਸਵੀਪ ਗਤੀਵਿਧੀਆਂ ਨੂੰ ਰੋਚਕ ਬਨਾਉਣ ਦੀ ਟ੍ਰੇਨਿੰਗ ਦਿੱਤੀ ਗਈ। ਵੋਟਰ ਹੈਲਪਲਾਈਨ ਐਪ, ਸ਼ਕਸ਼ਮ ਐਪ, ਸੀ ਵਿਜਲ ਅਤੇ 1950 ਟੋਲ ਫ੍ਰੀ ਨੰਬਰ ਦੀ ਮਹੱਤਤਾ ਅਤੇ ਇਸ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਈ ਵੀ ਐਮ ਵੀ ਵੀ ਪੈਟ ਸਬੰਧੀ ਵੀ ਜਾਣੂ ਕਰਵਾਇਆ ਗਿਆ। ਚੋਣ ਕਾਨੂੰਗੋ ਜਗਤਾਰ ਸਿੰਘ ਵੱਲੋਂ ਬੀ ਐਲ ਓ ਨੂੰ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਬਨਾਉਣ ਲਈ ਪ੍ਰੇਰਿਤ ਕੀਤਾ ਗਿਆ।

ਹਲਕੇ ਦੇ ਸਵੀਪ ਨੋਡਲ ਅਫਸਰ ਅਸ਼ੀਸ਼ ਵਾਜਪਈ ਨੇ ਦੱਸਿਆ ਕਿ ਅੱਜ ਦੀ ਵਰਕਸ਼ਾਪ ਦੌਰਾਨ 550 ਤੋਂ ਵਧੇਰੇ ਬੀ ਐਲ ਓ ਅਤੇ ਕੈਂਪਸ ਅੰਬੈਸਡਰਾਂ ਦੀ ਟ੍ਰੈਨਿੰਗ ਕਰਵਾਈ ਗਈ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਗੁਰਮੁੱਖ ਸਿੰਘ ਰੀਡਰ ਟੂ ਐਸ ਡੀ ਐਮ, ਨੀਤੂ ਗੁਪਤਾ, ਸ਼ਿਵਾਨੀ ਸ਼ਰਮਾ ਅਤੇ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਮੂਹ ਬੀ ਐਲ ਓਜ ਅਤੇ ਕੈਂਪਸ ਅੰਬੇਸਡਰਾਂ ਨੂੰ ਵੋਟਰ ਜਾਗਰੂਕਤਾ ਦੇ ਸੁਨੇਹੇ ਵਾਲੇ ਚਾਬੀਆਂ ਦੇ ਛੱਲੇ ਵੀ ਵੰਡੇ ਗਏ। ਕੈਂਪਸ ਅੰਬੇਸਡਰਾਂ ਨੇ ਚੋਣਾਂ ਦੇ ਮਾਸਕਟ ਸ਼ੇਰਾ ਦੇ ਮਖੋਟੇ ਪਾ ਕੇ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ |