ਐਸ.ਏ.ਐਸ.ਨਗਰ, 26 ਅਕਤੂਬਰ 2023: ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਅਤੇ ਪ੍ਰਸ਼ਾਸਨ ਨੂੰ ਅੱਪਡੇਟ ਰੱਖਣ ਲਈ, ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਲਿਖ ਨੇ ਵੀਰਵਾਰ ਨੂੰ ਮੋਹਾਲੀ ਵਿਖੇ ਡਾ.ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਦਾ ਪ੍ਰਬੰਧ ਕੀਤਾ।
ਨੇੜਲੇ ਜ਼ਿਲ੍ਹਿਆਂ ਤੋਂ ਸੜਕ ਸੁਰੱਖਿਆ ਕਮੇਟੀਆਂ; ਐਸ.ਏ.ਐਸ.ਨਗਰ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਦੇ ਭਾਗੀਦਾਰਾਂ ਨੂੰ ਮਾਹਿਰਾਂ ਵੱਲੋਂ ਸੜਕ ਸੁਰੱਖਿਆ ਉਪਾਵਾਂ ਬਾਰੇ ਜਾਣੂ
ਵਧੇਰੇ ਜਾਣਕਾਰੀ ਦਿੰਦੇ ਹੋਏ, ਖੇਤਰੀ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ-ਕਮ-ਨੋਡਲ ਅਫ਼ਸਰ, ਸਿਖਲਾਈ ਸੈਸ਼ਨ, ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਵਾਜਾਈ ਦੇ ਬਦਲਦੇ ਦ੍ਰਿਸ਼ ਅਤੇ ਉਸ ਅਨੁਸਾਰ ਸੁਰੱਖਿਆ ਉਪਾਵਾਂ ‘ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਵਿੱਚ ਸੜਕ ਸੁਰੱਖਿਆ ਦੀਆਂ ਇੰਜੀਨੀਅਰਿੰਗ ਵਿਧੀਆਂ- ਸ਼ਹਿਰੀ ਅਤੇ ਪੇਂਡੂ ਰਾਜਮਾਰਗਾਂ ਲਈ ਸੜਕ ਸੁਰੱਖਿਆ ਇੰਜੀਨੀਅਰਿੰਗ ਪਹਿਲੂ- ਜਿਓਮੈਟ੍ਰਿਕ ਡਿਜ਼ਾਈਨ, ਸੰਕੇਤ, ਮਾਰਕਿੰਗ, ਸਟ੍ਰੀਟ ਫਰਨੀਚਰ, ਚੌਰਾਹੇ ਅਤੇ ਗੋਲ ਚੱਕਰ, ਕਰੈਸ਼ ਬੈਰੀਅਰ, ਟ੍ਰੈਫਿਕ ਉਪਾਅ ਅਤੇ ਸੜਕ ਸੁਰੱਖਿਆ ਆਡਿਟ ਸ਼ਾਮਿਲ ਸਨ।
ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੋਂ ਡਾ. ਅਨੁਪਮ ਮਹਾਜਨ ਨੇ ਸੜਕ ਸੁਰੱਖਿਆ ਐਮਰਜੈਂਸੀ ਦੇਖਭਾਲ ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਸੜਕ ਸੁਰੱਖਿਆ, ਪ੍ਰੀ-ਹਸਪਤਾਲ ਦੇਖਭਾਲ ਅਤੇ ਨਿਸ਼ਚਿਤ ਦੇਖਭਾਲ ਕੇਂਦਰਾਂ ਵਿੱਚ ਐਮਰਜੈਂਸੀ ਦੇਖਭਾਲ ਦੀ ਭੂਮਿਕਾ, ਤੁਰੰਤ ਸੰਭਾਲ, ਟੈਲੀਮੇਡੀਸਨ, ਬੁਨਿਆਦੀ ਢਾਂਚਾ ਅਤੇ ਸਰੋਤ, ਸਥਾਨਿਕ ਡੇਟਾਬੇਸ ਦੀ ਵਰਤੋਂਦੇ ਮਹੱਤਵ ‘ਤੇ ਚਾਨਣਾ ਪਾਇਆ।
ਡਾ. ਕੇ.ਕੇ. ਗੁਪਤਾ, ਸੰਯੁਕਤ ਡਾਇਰੈਕਟਰ (ਇੰਜੀਨੀਅਰਿੰਗ), ਲੀਡ ਏਜੰਸੀ,ਪੀ ਐਸ ਆਰ ਐਸ ਸੀ ਨੇ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ।
ਐਨ.ਜੀ.ਓ ਅਰਾਈਵ ਸੇਫ ਐਂਡ ਮੈਂਬਰ, ਪੀ.ਐਸ.ਆਰ.ਐਸ.ਸੀ. ਅਤੇ ਹਰਪ੍ਰੀਤ ਸਿੰਘ, ਐਨ.ਜੀ.ਓ. ਐਵੌਡ ਐਕਸੀਡੈਂਟ, ਐਸ.ਏ.ਐਸ.ਨਗਰ ਨੇ ਟ੍ਰੈਫਿਕ ਪ੍ਰਬੰਧਨ, ਸੁਰੱਖਿਅਤ ਵਾਹਨਾਂ, ਟ੍ਰੈਫਿਕ ਨਿਯਮਾਂ, ਡਰਾਈਵਿੰਗ ਲਾਇਸੰਸ, ਇਨਫੋਰਸਮੈਂਟ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੀ.ਡਬਲਯੂ.ਡੀ ਤੋਂ ਮਿਸ ਕਿਰਤ ਧਨੋਆ ਨੇ ਸੜਕ ਹਾਦਸੇ ਦੌਰਾਨ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਲਈ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਉਪਾਵਾਂ ‘ਤੇ ਗੱਲ ਕੀਤੀ।
ਸਿਖਲਾਈ ਸੈਸ਼ਨ ਦੀ ਸਮਾਪਤੀ 73 ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਕੀਤੀ ਗਈ।