ICC Champions Trophy 2025

ICC Champions Trophy 2025 Schedule: ਜਾਣੋ, ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਮੈਚਾਂ ਦਾ ਪੂਰਾ ਸ਼ਡਿਊਲ

ਚੰਡੀਗੜ੍ਹ 07 ਜਨਵਰੀ 2025: ICC Champions Trophy 2025 Matches: ਅਗਲੇ ਮਹੀਨੇ 19 ਫਰਵਰੀ ਨੂੰ ਕ੍ਰਿਕਟ ਦਾ ਇੱਕ ਹੋਰ ਮਾਹਾਕੁੰਭ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਟੂਰਨਾਮੈਂਟ ਸ਼ੁਰੂ ਹੋ ਜਾ ਰਿਹਾ ਹੈ | ਪਾਕਿਸਤਾਨ 1996 ‘ਚ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਆਪਣੇ ਪਹਿਲੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਕਾਰਜਕ੍ਰਮ ਦਾ ਬੀਤੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੁਆਰਾ ਇਸਦੇ ਸ਼ਾਡਿਊਲ ਦਾ ਐਲਾਨ ਕੀਤਾ ਗਿਆ ਸੀ। ਆਈਸੀਸੀ ਚੈਂਪੀਅਨਜ਼ ਟਰਾਫੀ ਅੱਠ ਸਾਲਾਂ ਦੇ ਅੰਤਰਾਲ ਤੋਂ ਬਾਅਦ ਵਾਪਸੀ ਕਰ ਰਹੀ ਹੈ | ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਕ੍ਰਿਕਟ ਟੂਰਨਾਮੈਂਟ ਦਾ ਇਹ ਐਡੀਸ਼ਨ ਅੱਠ ਟੀਮਾਂ ਦਾ ਹੋਵੇਗਾ ਜਿਸ ‘ਚ 15 ਮੈਚ ਖੇਡੇ ਹੋਣਗੇ।

ਚੈਂਪੀਅਨਜ਼ ਟਰਾਫੀ 2025 ਟੀਮਾਂ ਦੇ ਗਰੁੱਪ (ICC Champions Trophy 2025 Teams and Groups)

ਆਈਸੀਸੀ ਦੇ ਸ਼ਾਡਿਊਲ ਮੁਤਾਬਕ ਭਾਗ ਲੈਣ ਵਾਲੀਆਂ ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ ਅਤੇ ਟੂਰਨਾਮੈਂਟ ਦੇ ਰਾਊਂਡ-ਰੋਬਿਨ ਮੈਚਾਂ ਤੋਂ ਬਾਅਦ ਹਰੇਕ ਗਰੁੱਪ ‘ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। 19 ਦਿਨਾਂ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਨੂੰ ਸਮਾਪਤ ਹੋਵੇਗਾ।

ਗਰੁੱਪ ਏ (Group A): ਭਾਰਤ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ

ਗਰੁੱਪ-ਬੀ (Group B): ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ

ਮੌਜੂਦਾ ਚੈਂਪੀਅਨ ਪਾਕਿਸਤਾਨ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਲਈ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਵਿੱਚ ਹੋਣ ਵਾਲੇ ਮੈਚਾਂ ਦੇ ਨਾਲ ਪ੍ਰਾਇਮਰੀ ਮੇਜ਼ਬਾਨ ਹੋਵੇਗਾ।

ਕਿੱਥੇ ਹੋਣਗੇ ਭਾਰਤ ਦੇ ਮੈਚ (Where Will India’s Matches be Held?)

ਭਾਰਤੀ ਟੀਮ ਕ੍ਰਿਕਟ 23 ਫਰਵਰੀ ਨੂੰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਭਿੜੇਗੀ | ਭਾਰਤ ਦੇ ਸਾਰੇ ਮੈਚ ਦੁਬਈ ਦੇ ਮੈਦਾਨ ‘ਚ ਖੇਡੇ ਜਾਣਗੇ | ਇਸ ਦੌਰਾਨ ਭਾਰਤ ਦੇ ਮੈਚਾਂ ਲਈ ਦੁਬਈ (ਯੂਏਈ) ਦੇ ਸਾਰੇ ਭਾਰਤ ਮੈਚਾਂ ਦੀ ਮੇਜ਼ਬਾਨੀ ਦੇ ਨਾਲ ਨਿਰਪੱਖ ਸਥਾਨ ਵਜੋਂ ਪੁਸ਼ਟੀ ਕੀਤੀ ਸੀ।

ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਦੁਬਈ ‘ਚ ਹੋਵੇਗਾ, ਜੇਕਰ ਭਾਰਤ ਦੇ ਕੁਆਲੀਫਾਈ ਕਰਦਾ ਹੈ ਤਾਂ ਇਹ ਮੁਕਾਬਲਾ ਦੁਬਈ ‘ਚ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ ਲਾਹੌਰ ਦੇ ਗਦਾਫੀ ਸਟੇਡੀਅਮ ‘ਚ 5 ਮਾਰਚ ਨੂੰ ਖੇਡਿਆ ਜਾਵੇਗਾ | ਸੈਮੀਫਾਈਨਲ ਲਈ ਚੋਟੀ ਦੀਆਂ ਚਾਰ ਟੀਮਾਂ ਪਹੁੰਚਣਗੀਆਂ |

ਕਿੱਥੇ ਹੋਵੇਗਾ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ (ICC Champions Trophy 2025 Final be Held?)

ਜੇਕਰ ਭਾਰਤ 9 ਮਾਰਚ ਨੂੰ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਫਾਈਨਲ ਲਈ ਕੁਆਲੀਫਾਈ ਕਰਦਾ ਹੈ, ਤਾਂ ਇਹ ਫਾਈਨਲ ਮੁਕਾਬਲਾ ਦੁਬਈ ‘ਚ ਖੇਡਿਆ ਜਾਵੇਗਾ। ਕਿਸੇ ਵੀ ਹੋਰ ਸਥਿਤੀ ‘ਚ ਲਾਹੌਰ ਫਾਈਨਲ ਲਈ ਮੇਜ਼ਬਾਨ ਹੋਵੇਗਾ।

ਆਈਸੀਸੀ ਪੁਰਸ਼ਾਂ ਦੀ ਚੈਂਪੀਅਨਜ਼ ਟਰਾਫੀ ਦਾ ਪਹਿਲਾ ਟੂਰਨਾਮੈਂਟ 1998 ‘ਚ ਬੰਗਲਾਦੇਸ਼ ‘ਚ ਖੇਡਿਆ ਗਿਆ ਸੀ, ਜਿਸ ‘ਚ ਦੱਖਣੀ ਅਫਰੀਕਾ ਨੇ ਚੈਂਪੀਅਨਜ਼ ਟਰਾਫੀ ਦਾ ਪਹਿਲਾਂ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਸੀ। ਭਾਰਤ ਅਤੇ ਸ਼੍ਰੀਲੰਕਾ ਨੇ 2002 ‘ਚ ਸਾਂਝੇ ਤੌਰ ‘ਤੇ ਖਿਤਾਬ ਆਪਣੇ ਨਾਂ ਕੀਤਾ ਸੀ |

ICC ਚੈਂਪੀਅਨਜ਼ ਟਰਾਫੀ ਵਿਜੇਤਾ (List of ICC Champions Trophy Winners)

1998: ਦੱਖਣੀ ਅਫਰੀਕਾ
2000: ਨਿਊਜ਼ੀਲੈਂਡ
2002: ਸ਼੍ਰੀਲੰਕਾ ਅਤੇ ਭਾਰਤ (ਸਾਂਝੇ ਤੌਰ ‘ਤੇ)
2004: ਵੈਸਟਇੰਡੀਜ਼ ਇੰਗਲੈਂਡ
2006 : ਆਸਟ੍ਰੇਲੀਆ
2009 : ਆਸਟ੍ਰੇਲੀਆ
2013 : ਭਾਰਤ
2017 : ਪਾਕਿਸਤਾਨ

ICC ਚੈਂਪੀਅਨਜ਼ ਟਰਾਫੀ 2025 ਦਾ ਸ਼ਾਡਿਊਲ (ICC Men’s Champions Trophy 2025 Schedule)

19 ਫਰਵਰੀ 2025 ਨੂੰ ਚੈਂਪੀਅਨਜ਼ ਟਰਾਫੀ ਦਾ ਪਹਿਲਾ ਮੈਚ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਖੇ ਖੇਡਿਆ ਜਾਵੇਗਾ |

20 ਫਰਵਰੀ 2025 ਨੂੰ ਭਾਰਤ ਬਨਾਮ ਬੰਗਲਾਦੇਸ਼ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੁਬਈ ਵਿਖੇ ਖੇਡਿਆ ਜਾਵੇਗਾ |

21 ਫਰਵਰੀ 2025 ਨੂੰ ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ ਮੈਚ ਨੈਸ਼ਨਲ ਸਟੇਡੀਅਮ, ਕਰਾਚੀ ਵਿਖੇ ਖੇਡਿਆ ਜਾਵੇਗਾ |

22 ਫਰਵਰੀ 2025 ਨੂੰ ਆਸਟ੍ਰੇਲੀਆ ਬਨਾਮ ਇੰਗਲੈਂਡ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿਖੇ ਖੇਡਿਆ ਜਾਵੇਗਾ |

23 ਫਰਵਰੀ 2025 ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੁਬਈ ਵਿਖੇ ਖੇਡਿਆ ਜਾਵੇਗਾ |

24 ਫਰਵਰੀ 2025 ਨੂੰ ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ ਮੈਚ ਕ੍ਰਿਕਟ ਸਟੇਡੀਅਮ, ਰਾਵਲਪਿੰਡੀ ਵਿਖੇ ਖੇਡਿਆ ਜਾਵੇਗਾ |

25 ਫਰਵਰੀ 2025 ਨੂੰ ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ, ਕ੍ਰਿਕਟ ਸਟੇਡੀਅਮ, ਰਾਵਲਪਿੰਡੀ ਵਿਖੇ ਖੇਡਿਆ ਜਾਵੇਗਾ |

26 ਫਰਵਰੀ 2025– ਅਫਗਾਨਿਸਤਾਨ ਬਨਾਮ ਇੰਗਲੈਂਡ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿਖੇ ਖੇਡਿਆ ਜਾਵੇਗਾ |

27 ਫਰਵਰੀ 2025 ਨੂੰ ਪਾਕਿਸਤਾਨ ਬਨਾਮ ਬੰਗਲਾਦੇਸ਼ ਮੈਚ ਕ੍ਰਿਕਟ ਸਟੇਡੀਅਮ, ਰਾਵਲਪਿੰਡੀ ਵਿਖੇ ਖੇਡਿਆ ਜਾਵੇਗਾ |

28 ਫਰਵਰੀ 2025 ਨੂੰ ਅਫਗਾਨਿਸਤਾਨ ਬਨਾਮ ਆਸਟ੍ਰੇਲੀਆ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿਖੇ ਖੇਡਿਆ ਜਾਵੇਗਾ |

1 ਮਾਰਚ 2025 ਨੂੰ ਦੱਖਣੀ ਅਫਰੀਕਾ ਬਨਾਮ ਇੰਗਲੈਂਡ ਮੈਚ ਨੈਸ਼ਨਲ ਸਟੇਡੀਅਮ, ਕਰਾਚੀ ਵਿਖੇ ਖੇਡਿਆ ਜਾਵੇਗਾ |

2 ਮਾਰਚ 2025 ਨੂੰ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਦੁਬਈ ਵਿਖੇ ਖੇਡਿਆ ਜਾਵੇਗਾ |

4 ਮਾਰਚ 2025 ਨੂੰ ਪਹਿਲਾ ਸੈਮੀਫਾਈਨਲ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਦੁਬਈ ਵਿਖੇ ਖੇਡਿਆ ਜਾਵੇਗਾ |

5 ਮਾਰਚ 2025 ਨੂੰ ਦੂਜਾ ਸੈਮੀਫਾਈਨਲ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿਖੇ ਖੇਡਿਆ ਜਾਵੇਗਾ |

9 ਮਾਰਚ 2025 ਨੂੰ ਫਾਈਨਲ ਮੈਚ ਗੱਦਾਫੀ ਸਟੇਡੀਅਮ, ਲਾਹੌਰ ਵਿਖੇ ਖੇਡਿਆ ਜਾਵੇਗਾ |

ਇਸਦੇ ਨਾਲ ਹੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਸਾਰੇ ਮੈਚ ਪਾਕਿਸਤਾਨ ਦੇ ਸਮੇਂ ਮੁਤਾਬਕ ਦੁਪਹਿਰ 2:00 ਵਜੇ ਸ਼ੁਰੂ ਹੋਣਗੇ |

ਚੈਂਪੀਅਨਜ਼ ਟਰਾਫੀ ਦੀਆਂ ਦੋ ਸਫਲ ਟੀਮਾਂ (Successful teams of ICC Champions Trophy)

1998 ‘ਚ ਆਈਸੀਸੀ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਤੋਂ ਬਾਅਦ ਆਸਟਰੇਲੀਆ ਅਤੇ ਭਾਰਤ ਦੋ ਸਭ ਤੋਂ ਸਫਲ ਟੀਮਾਂ ਹਨ | ਆਈਸੀਸੀ ਚੈਂਪੀਅਨਜ਼ ਟਰਾਫੀ ਨਾਕਆਊਟ ਟਰਾਫੀ ਵਜੋਂ ਜਾਣਿਆ ਜਾਂਦਾ ਸੀ। ਦੋਵੇਂ ਟੀਮਾਂ ਦੋ ਵਾਰ ਇਵੈਂਟ ਜਿੱਤ ਚੁੱਕੀਆਂ ਹਨ, ਜਿਸ ‘ਚ ਆਸਟ੍ਰੇਲੀਆ ਹੀ ਇੱਕੋ ਇੱਕ ਟੀਮ ਸੀ ਜਿਸ ਨੇ ਬੈਕ-ਟੂ-ਬੈਕ ਖਿਤਾਬ ਜਿੱਤੇ ਹਨ |

ਆਸਟ੍ਰੇਲੀਆ ਨੇ 2006 ‘ਚ (ਭਾਰਤ) ਅਤੇ 2009 ‘ਚ ਸੈਂਚੁਰੀਅਨ, (ਦੱਖਣੀ ਅਫਰੀਕਾ) ‘ਚ ਖਿਤਾਬ ਜਿੱਤਿਆ ਸੀ | ਇਸਦੇ ਨਾਲ ਹੀ ਭਾਰਤ ਨੇ ਭਾਰਤ ਨੇ 2002 ‘ਚ ਕੋਲੰਬੋ ‘ਚ ਮੇਜ਼ਬਾਨ ਸ਼੍ਰੀਲੰਕਾ ਨਾਲ ਖਿਤਾਬ ਸਾਂਝਾ ਕੀਤਾ ਅਤੇ 2014 ‘ਚ ਐੱਮ.ਐੱਸ ਧੋਨੀ ਦੀ ਕਪਤਾਨੀ ਵੇਲੇ ਇੰਗਲੈਂਡ ਦੇ ਬਰਮਿੰਘਮ ‘ਚ ਦੁਬਾਰਾ ਜਿੱਤ ਦਰਜ ਕੀਤੀ ਸੀ ।

Read More: IND vs PAK: ਚੈਂਪੀਅਨਸ ਟਰਾਫੀ ‘ਚ ਭਾਰਤ-ਪਾਕਿਸਤਾਨ ਵਿਚਾਲੇ 23 ਫਰਵਰੀ ਨੂੰ ਹੋਵੇਗਾ ਮਹਾਂਮੁਕਾਬਲਾ

Scroll to Top