China dor

ਫਾਜ਼ਿਲਕਾ ਜ਼ਿਲ੍ਹੇ ‘ਚ ਚਾਈਨਾ ਡੋਰ ਦੀ ਵਿਕਰੀ ‘ਤੇ ਪੂਰਨ ਪਾਬੰਦੀ: ਇੰਜ. ਸੰਦੀਪ ਬਹਿਲ

ਫਾਜ਼ਿਲਕਾ 8 ਮਈ 2024: ਇੰਜ. ਸੰਦੀਪ ਬਹਿਲ, ਮੁੱਖ ਵਾਤਾਵਰਣ ਇੰਜਨੀਅਰ (ਬਠਿੰਡਾ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚਾਈਨਾ ਡੋਰ (China dor)/ ਮਾਂਝੇ ਸਮੇਤ ਪਤੰਗ ਉਡਾਉਣ ਵਾਲੇ ਤਿੱਖੇ ਧਾਗੇ ਦਾ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਰਤੋਂ / ਵੇਚ ਜਿਸ ਵਿੱਚ ਪ੍ਰਸਿੱਧ “ਚੀਨੀ ਡੋਰ/ਮਾਂਝਾ” ਅਤੇ ਕੋਈ ਹੋਰ ਸਿੰਥੈਟਿਕ ਪਤੰਗ ਉਡਾਉਣ ਵਾਲੀ ਸਮੱਗਰੀ ਜੋ ਗਲਨਸ਼ੀਲ ਨਹੀਂ ਹੈ, ਤਿੱਖੀ ਜਾਂ ਤਿੱਖੀ ਲੇਸ ਵਾਲੀ ਸਮੱਗਰੀ ਜਿਵੇਂ ਕਿ ਕੱਚ / ਧਾਤ ਦੀ ਬਣੀ ਹੋਈ ਹੈ, ਆਦਿ ਦੀ ਉਲੰਘਣਾ ਕਰਨ `ਤੇ ਵਾਤਾਵਰਣ ਮੁਆਵਜ਼ਾ ਲਗਾਇਆ ਜਾ ਸਕਦਾ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, 1986 ਦੇ ਸੈਕਸ਼ਨ 19 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਜੋ ਕਿ ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ, 1986 ਦੇ ਸੈਕਸ਼ਨ 15 ਅਧੀਨ ਸਜ਼ਾਯੋਗ ਹੈ, ਜਿਸ ਵਿੱਚ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਾਈਨਾ ਡੋਰ (China dor) ਅਤੇ ਮਾਂਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿਕਰੀ ਅਤੇ ਵਰਤੋਂ `ਤੇ ਪਾਬੰਦੀ ਨੂੰ ਲਾਗੂ ਕਰਨ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਾਈਨਾ ਡੋਰ ਦੇ ਥੋਕ ਵਿਕਰੇਤਾ/ਡੀਲਰਾਂ/ਵਿਕਰੇਤਾਵਾਂ ਦੀ ਚੈਕਿੰਗ ਅਤੇ ਇਨਵੈਨਟਰਾਈਜ਼ੇਸ਼ਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਪਤੰਗ ਉਡਾਉਣ ਵਾਲੀ ਸਮੱਗਰੀ ਦੀ ਸਪਲਾਈ ਵਿੱਚ ਲੱਗੇ ਉੱਘੇ ਥੋਕ ਵਿਕਰੇਤਾ/ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਪਤੰਗ ਉਡਾਉਣ ਵਾਲੀ ਸਮੱਗਰੀ ਦੀ ਸਪਲਾਈ ਵਿੱਚ ਚਾਈਨਾ ਡੋਰ ਅਤੇ ਮਾਂਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿਕਰੀ ਅਤੇ ਵਰਤੋਂ ਨਾ ਕਰਨ ਲਈ ਕਿਹਾ ਗਿਆ।

ਥੋਕ ਵਿਕਰੇਤਾਵਾਂ / ਡੀਲਰਾਂ ਨੂੰ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਵੱਖ-ਵੱਖ ਕਾਨੂੰਨੀ ਗਾਈਡ ਲਾਈਨਾਂ ਕਾਰਵਾਈਆਂ ਬਾਰੇ ਵੀ ਸੇਧ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਅਜਿਹੀ ਪਾਬੰਦੀਸ਼ੁਦਾ ਪਤੰਗ ਉਡਾਉਣ ਦੀ ਸਮੱਗਰੀ ਦੀ ਵਿਕਰੀ/ਵਰਤੋਂ ਨੂੰ ਰੋਕਣ ਲਈ ਵਿਭਾਗ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ।

ਉਨ੍ਹਾਂ ਨੇ ਥੋਕ ਵਿਕਰੇਤਾਵਾਂ / ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਸੂਤੀ ਧਾਗੇ ਦੀ ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਅਤੇ ਵਰਤੋਂ ਹੀ ਕਰਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚਾਈਨਾ ਡੋਰ ਨੂੰ ਸਖਤੀ ਨਾਲ ਬੈਨ ਕਰਨ ਵਿੱਚ ਸਹਿਯੋਗ ਦੇਣ।

Scroll to Top