July 3, 2024 12:32 pm
Priyanka Goswami

Commonwealth Games: ਪ੍ਰਿਅੰਕਾ ਗੋਸਵਾਮੀ ਨੇ ਔਰਤਾਂ ਦੀ 10,000 ਮੀਟਰ ਪੈਦਲ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ

ਚੰਡੀਗੜ੍ਹ 06 ਅਗਸਤ 2022: ਇੰਗਲੈਂਡ ਦੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਅੱਜ ਪ੍ਰਿਅੰਕਾ ਗੋਸਵਾਮੀ (Priyanka Goswami) ਨੇ ਔਰਤਾਂ ਦੀ 10,000 ਮੀਟਰ ਪੈਦਲ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਪ੍ਰਿਅੰਕਾ ਨੇ ਆਪਣੀ ਦੌੜ 43.38 ਮਿੰਟ ਵਿੱਚ ਪੂਰੀ ਕੀਤੀ। ਆਸਟ੍ਰੇਲੀਆ ਦੀ ਜੇਮਿਮਾ ਨੇ 42.34 ਮਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਕੀਨੀਆ ਦੀ ਐਮਿਲੀ 43.50.86 ਮਿੰਟ ‘ਚ ਤੀਜੇ ਸਥਾਨ ‘ਤੇ ਰਹੀ।

ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ 27 ਤਮਗੇ ਜਿੱਤੇ ਹਨ। ਇਸ ਵਿੱਚ ਅੱਠ ਸੋਨ, ਅੱਠ ਚਾਂਦੀ ਅਤੇ ਨੌਂ ਕਾਂਸੀ ਦੇ ਤਮਗੇ ਸ਼ਾਮਲ ਹਨ। ਪ੍ਰਿਅੰਕਾ ਨੇ ਅੱਜ 10,000 ਮੀਟਰ ਵਾਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸਦੇ ਨਾਲ ਹੀ ਬਾਕਸਰ ਨੀਤੂ ਅਤੇ ਅਮਿਤ ਨੇ ਫਾਈਨਲ ਵਿੱਚ ਥਾਂ ਬਣਾਈ ਹੈ।