Site icon TheUnmute.com

Commonwealth Games: ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ 109 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਮਗਾ

Lovepreet Singh

ਚੰਡੀਗੜ੍ਹ 03 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ‘ਚ ਪੰਜਾਬੀਆਂ ਦੀ ਚੜਤ ਬਰਕਰਾਰ ਹੈ | ਵਿਕਾਸ ਠਾਕੁਰ ਤੋਂ ਬਾਅਦ ਹੁਣ ਪੰਜਾਬ ਦੇ ਵੇਟਲਿਫਟਰ ਲਵਪ੍ਰੀਤ ਸਿੰਘ (Lovepreet Singh) ਨੇ ਮੁਕਾਬਲੇ ਦੇ ਛੇਵੇਂ ਦਿਨ ਭਾਰਤ ਲਈ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।ਲਵਪ੍ਰੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ |

ਲਵਪ੍ਰੀਤ ਸਿੰਘ ਨੇ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ ਲਵਪ੍ਰੀਤ ਨੇ ਸਫਲਤਾਪੂਰਵਕ 185 ਕਿਲੋ ਭਾਰ ਚੁੱਕਿਆ। ਇਸ ਤੋਂ ਬਾਅਦ ਆਖਰੀ ਕੋਸ਼ਿਸ਼ ਵਿੱਚ 189 ਅਤੇ ਫਿਰ 192 ਦਾ ਭਾਰ ਚੁੱਕਿਆ। ਸਨੈਚ ਅਤੇ ਕਲੀਨ ਐਂਡ ਜਰਕ ਵਿੱਚ ਕੁੱਲ 355 ਦਾ ਸਕੋਰ ਲੈ ਕੇ ਲਵਪ੍ਰੀਤ ਨੇ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਵਿੱਚ ਪਾਇਆ। ਜਿਕਰਯੋਗ ਹੈ ਕਿ ਭਾਰਤ ਨੇ ਵੇਟਲਿਫਟਿੰਗ ‘ਚ ਹੁਣ ਤੱਕ 9 ਤਮਗੇ ਜਿੱਤੇ ਹਨ |

Exit mobile version