ਚੰਡੀਗੜ੍ਹ 01 ਅਗਸਤ 2022: ਭਾਰਤੀ ਵੇਟਲਿਫਟਰਾਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਦੇਸ਼ ਨੂੰ ਇਸ ਈਵੈਂਟ ਵਿੱਚ ਕੁੱਲ ਛੇ ਤਮਗੇ ਮਿਲੇ ਹਨ ਅਤੇ ਸਾਰੇ ਵੇਟਲਿਫਟਿੰਗ ਵਿੱਚ ਆਏ ਹਨ। ਪੁਰਸ਼ਾਂ ਦੇ 73 ਕਿਲੋਗ੍ਰਾਮ ਫਾਈਨਲ ਵਿੱਚ ਅਚਿੰਤਾ ਸ਼ਿਉਲੀ (Achinta Sheuli) ਨੇ ਸੋਨ ਤਮਗਾ ਜਿੱਤਿਆ।
ਇਸ ਈਵੈਂਟ ਵਿੱਚ ਭਾਰਤ ਦਾ ਇਹ ਤੀਜਾ ਸੋਨ ਤਮਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨੌਜਵਾਨ ਅਥਲੀਟ ਦੀ ਤਾਰੀਫ਼ ਕੀਤੀ | ਇਸ ਦੇ ਨਾਲ ਹੀ ਪੀਐਮ ਮੋਦੀ ਨੇ ਟਵਿੱਟਰ ‘ਤੇ ਭਾਰਤੀ ਖਿਡਾਰੀਆਂ ਨਾਲ ਆਪਣੀ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਇਹ ਗੱਲਬਾਤ ਭਾਰਤੀ ਟੀਮ ਦੇ ਬਰਮਿੰਘਮ ਲਈ ਰਵਾਨਾ ਹੋਣ ਤੋਂ ਪਹਿਲਾਂ ਕੀਤੀ ਗਈ ਹੈ।