July 2, 2024 6:27 pm
ਹੋਲਾ ਮਹੱਲਾ

ਆਮ ਲੋਕ ਤੇ ਰਾਜਨੀਤਿਕ ਪਾਰਟੀਆਂ ਚੋਣ ਕਮਿਸ਼ਨ ਦੁਆਰਾ ਵਿਕਸਿਤ ਔਨਲਾਈਨ ਆਈਟੀ ਐਪਸ ਦੀ ਵਰਤੋਂ ਕਰਕੇ ਤਕਨੀਕ ਦੇ ਹਾਣੀ ਬਣਨ: DC ਆਸ਼ਿਕਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਮਾਰਚ 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਨੇ ਆਮ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਧ ਤੋਂ ਵੱਧ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਵਿਕਸਤ ਕੀਤੇ ਆਨਲਾਈਨ ਪੋਰਟਲ ਅਤੇ ਮੋਬਾਈਲ ਫ੍ਰੈਂਡਲੀ ਐਪਸ ਦੀ ਲਗਾਤਾਰ ਅਤੇ ਵੱਧ ਤੋਂ ਵੱਧ ਵਰਤੋਂ ਕਰਨ।

ਚੋਣ ਪ੍ਰਬੰਧਨ ਵਿੱਚ ਵਰਤੀਆਂ ਜਾ ਰਹੀਆਂ ਆਈ.ਟੀ. ਐਪਲੀਕੇਸ਼ਨਾਂ ਬਾਰੇ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸੁਵਿਧਾ ਪੋਰਟਲ ਉਮੀਦਵਾਰਾਂ/ਰਾਜਨੀਤਿਕ ਪਾਰਟੀਆਂ ਨੂੰ ਆਨਲਾਈਨ ਨਾਮਜ਼ਦਗੀ ਲਈ ਵੱਖ-ਵੱਖ ਸਹੂਲਤ ਪ੍ਰਦਾਨ ਕਰਦਾ ਹੈ ਅਤੇ ਨਾਮਜ਼ਦਗੀ ਅਤੇ ਹਲਫੀਆ ਬਿਆਨ ਭਰਨ ਲਈ ਔਨਲਾਈਨ ਪੋਰਟਲ ਰਾਹੀਂ ਉਮੀਦਵਾਰ ਦੀ ਆਨਲਾਈਨ ਨਾਮਜ਼ਦਗੀ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਉਮੀਦਵਾਰ https://suvidha.eci.gov.in/ ‘ਤੇ ਜਾ ਕੇ ਆਪਣਾ ਖਾਤਾ ਬਣਾ ਸਕਦਾ ਹੈ, ਨਾਮਜ਼ਦਗੀ ਫਾਰਮ ਭਰ ਸਕਦਾ ਹੈ, ਸੁਰੱਖਿਆ ਰਾਸ਼ੀ ਜਮ੍ਹਾ ਕਰ ਸਕਦਾ ਹੈ, ਸਮਾਂ ਸਲਾਟ ਦੀ ਉਪਲਬਧਤਾ ਦੀ ਜਾਂਚ ਕਰ ਸਕਦਾ ਹੈ ਅਤੇ ਰਿਟਰਨਿੰਗ ਅਫਸਰ ਕੋਲ ਆਪਣੀ ਜਾਣ ਦਾ ਉਚਿਤ ਸਮਾਂ ਚੁਣ ਸਕਦਾ ਹੈ। ਇੱਕ ਵਾਰ ਔਨਲਾਈਨ ਪੋਰਟਲ ਰਾਹੀਂ ਬਿਨੈ-ਪੱਤਰ ਭਰੇ ਜਾਣ ਤੋਂ ਬਾਅਦ, ਉਮੀਦਵਾਰ ਨੂੰ ਸਿਰਫ਼ ਇੱਕ ਪ੍ਰਿੰਟਆਊਟ ਲੈਣ ਦੀ ਲੋੜ ਹੁੰਦੀ ਹੈ, ਇਸਨੂੰ ਨੋਟਰਾਈਜ਼ਡ ਕਰਵਾਉਣਾ ਹੁੰਦਾ ਹੈ ਅਤੇ ਸੰਬੰਧਿਤ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਨੂੰ ਰਿਟਰਨਿੰਗ ਅਫ਼ਸਰ ਨੂੰ ਵਿਅਕਤੀਗਤ ਤੌਰ ‘ਤੇ ਜਮ੍ਹਾਂ ਕਰਾਉਣਾ ਹੁੰਦਾ ਹੈ।

ਔਨਲਾਈਨ ਨਾਮਜ਼ਦਗੀ ਸਹੂਲਤ ਇੱਕ ਵਿਕਲਪਿਕ ਸਹੂਲਤ ਹੈ ਜੋ ਫਾਈਲ ਕਰਨ ਅਤੇ ਸਹੀ ਫਾਈਲਿੰਗ ਦੀ ਸਹੂਲਤ ਲਈ ਹੈ। ਨਿਯਮਤ ਔਫਲਾਈਨ ਅਰਜ਼ੀ ਦੇਣ ਦੀ ਸਹੂਲਤ ਜਿਵੇਂ ਕਿ ਕਾਨੂੰਨ ਦੇ ਅਧੀਨ ਨਿਰਧਾਰਤ ਕੀਤੀ ਗਈ ਹੈ, ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਉਮੀਦਵਾਰ ਮਨਜੂਰੀ ਮਾਡਿਊਲ ਉਮੀਦਵਾਰਾਂ, ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਸੁਵਿਧਾ ਪੋਰਟਲ https://suvidha.eci.gov.in ਰਾਹੀਂ ਮੀਟਿੰਗਾਂ, ਰੈਲੀਆਂ, ਲਾਊਡਸਪੀਕਰਾਂ, ਅਸਥਾਈ ਦਫਤਰਾਂ ਅਤੇ ਹੋਰਾਂ ਦੀ ਇਜਾਜ਼ਤ ਲਈ ਆਨਲਾਈਨ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ।

ਉਮੀਦਵਾਰ ਇਸੇ ਪੋਰਟਲ ਰਾਹੀਂ ਆਪਣੀ ਅਰਜ਼ੀ ਦੀ ਸਥਿਤੀ ਨੂੰ ਵੀ ਟਰੈਕ ਕਰ ਸਕਦੇ ਹਨ। ਉਮੀਦਵਾਰ ਐਪ, (ਕੈਂਡੀਡੇਟ ਐਪ ਸੁਵਿਧਾ) ਮੀਟਿੰਗਾਂ ਅਤੇ ਰੈਲੀਆਂ ਲਈ ਜਨਤਕ ਸਥਾਨਾਂ ਦੀ ਵੰਡ ਪ੍ਰਦਾਨ ਕਰਦੀ ਹੈ। ਜਿੱਥੋਂ ਤੱਕ ਸੰਭਵ ਹੋਵੇ, ਸੁਵਿਧਾ ਐਪ ਦੀ ਵਰਤੋਂ ਕਰਕੇ ਇਹ ਸਹੂਲਤ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਇਹ ਐਪਲੀਕੇਸ਼ਨ ਉਮੀਦਵਾਰਾਂ/ਰਾਜਨੀਤਿਕ ਪਾਰਟੀਆਂ/ਏਜੰਟਾਂ ਲਈ ਚੋਣਾਂ ਦੌਰਾਨ ਗੂਗਲ ਪਲੇ ਸਟੋਰ ਤੋਂ ਨਾਮਜ਼ਦਗੀ ਅਤੇ ਇਜਾਜ਼ਤ ਦੀ ਸਥਿਤੀ ਨੂੰ ਟਰੈਕ ਕਰਨ ਲਈ ਡਾਊਨਲੋਡ ਕਰਨ ਅਤੇ ਵਰਤਣ ਲਈ ਉਪਲਬਧ ਹੋਵੇਗੀ।

ਉਮੀਦਵਾਰ (ਕੈਂਡੀਡੇਟ) ਐਫੀਡੇਵਿਟ ਪੋਰਟਲ ਇੱਕ ਵੈੱਬ ਪੋਰਟਲ ਹੈ ਜੋ ਨਾਗਰਿਕਾਂ ਨੂੰ ਉਨ੍ਹਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪੂਰੀ ਸੂਚੀ ਦੇਖਣ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਨੇ ਚੋਣਾਂ ਲਈ ਨਾਮਜ਼ਦਗੀ ਦਿੱਤੀ ਹੈ। ਉਮੀਦਵਾਰਾਂ ਬਾਰੇ ਜਾਣਨ ਲਈ ਨਾਗਰਿਕ, ਸਿਆਸੀ ਪਾਰਟੀਆਂ ਅਤੇ ਮੀਡੀਆ ਹਾਊਸ ਇਸ ਪੋਰਟਲ ਤੱਕ ਪਹੁੰਚ ਕਰਦੇ ਹਨ। ਜਦੋਂ ਰਿਟਰਨਿੰਗ ਅਫਸਰ ਡੇਟਾ ਦਾਖਲ ਕਰਦਾ ਹੈ ਤਾਂ ਫੋਟੋ ਅਤੇ ਹਲਫਨਾਮੇ ਦੇ ਨਾਲ ਇੱਕ ਪੂਰਾ ਉਮੀਦਵਾਰ ਪ੍ਰੋਫਾਈਲ ਜਨਤਕ ਕੀਤਾ ਜਾਂਦਾ ਹੈ।

ਚੋਣ ਲੜ ਰਹੇ ਉਮੀਦਵਾਰਾਂ ਦੀ ਪੂਰੀ ਸੂਚੀ ਉਨ੍ਹਾਂ ਦੇ ਪ੍ਰੋਫਾਈਲ, ਨਾਮਜ਼ਦਗੀ ਸਥਿਤੀ ਅਤੇ ਹਲਫ਼ਨਾਮਿਆਂ ਦੇ ਨਾਲ ਉਮੀਦਵਾਰ ਹਲਫ਼ੀਆ ਬਿਆਨ ਪੋਰਟਲ ਰਾਹੀਂ ਜਨਤਾ ਲਈ ਉਪਲਬਧ ਹੋਵੇਗੀ। ਇਸ ਪੋਰਟਲ ਤੱਕ https://affidavit.eci.gov.in ਦੀ ਵਰਤੋਂ ਕਰਕੇ ਪਹੁੰਚ ਕੀਤਾ ਜਾ ਸਕਦਾ ਹੈ। ਆਪਣੇ ਉਮੀਦਵਾਰਾਂ ਨੂੰ ਜਾਣੋ (ਨੋਅ ਯੂਅਰ ਕੈਂਡੀਡੇਟ) (ਕੇ ਵਾਈ ਸੀ) ਉਮੀਦਵਾਰਾਂ ਦੇ “ਅਪਰਾਧਿਕ ਪਿਛੋਕੜ” ਸਥਿਤੀ ਬਾਰੇ ਜਾਣਕਾਰੀ ਦੇਣ ਲਈ ਐਂਡਰੌਇਡ ਅਤੇ ਆਈ ਓ ਐਸ ਪਲੇਟਫਾਰਮਾਂ ਤੇ ਉਪਲਬਧ ਐਪ ਹੈ। ਇਹ ਨਾਗਰਿਕਾਂ ਨੂੰ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਨੂੰ ਜਾਣਨ ਦਾ ਅਧਿਕਾਰ ਦਿੰਦਾ ਹੈ।

ਐਪਲੀਕੇਸ਼ਨ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ। ਵੋਟਰ ਟਰਨਆਉਟ ਐਪ ਦੀ ਵਰਤੋਂ ਰਿਟਰਨਿੰਗ ਅਫਸਰ ਦੁਆਰਾ ਦਾਖਲ ਕੀਤੇ ਗਏ ਹਰੇਕ ਵਿਧਾਨ ਸਭਾ ਹਲਕੇ / ਸੰਸਦੀ ਹਲਕੇ ਦੇ ਅਨੁਮਾਨਿਤ ਆਰਜ਼ੀ ਵੋਟਰ ਮਤਦਾਨ ਦੇ ਵੇਰਵਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਵੇਗੀ। ਮੀਡੀਆ ਅਨੁਮਾਨਿਤ ਵੋਟਰ ਮਤਦਾਨ ਡੇਟਾ ਨੂੰ ਹਾਸਲ ਕਰਨ ਲਈ ਵੀ ਇਸੇ ਐਪਲੀਕੇਸ਼ਨ ਦੀ ਵਰਤੋਂ ਕਰ ਸਕਦਾ ਹੈ। ਇਸ ਐਪ ਰਾਹੀਂ ਚੋਣਾਂ ਦੇ ਹਰੇਕ ਪੜਾਅ ਦਾ ਲਗਭਗ ਵੋਟਰ ਮਤਦਾਨ ਡੇਟਾ ਪ੍ਰਦਰਸ਼ਿਤ ਕੀਤਾ ਜਾਵੇਗਾ।

ਐਪਲੀਕੇਸ਼ਨ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ। ਵੋਟਰ ਸਰਵਿਸ ਪੋਰਟਲ (https://voters.eci.gov.in), ਉਪਭੋਗਤਾ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਵੇਂ ਕਿ ਵੋਟਰ ਸੂਚੀ ਤੱਕ ਪਹੁੰਚ ਕਰਨਾ, ਵੋਟਰ ਆਈ ਡੀ ਕਾਰਡ ਲਈ ਅਰਜ਼ੀ ਦੇਣਾ, ਵੋਟਰ ਕਾਰਡ ਵਿੱਚ ਦਰੁਸਤੀ ਲਈ ਆਨਲਾਈਨ ਅਰਜ਼ੀ ਦੇਣਾ, ਪੋਲਿੰਗ ਬੂਥ, ਵਿਧਾਨ ਸਭਾ ਦੇ ਵੇਰਵੇ ਦੇਖਣਾ ਅਤੇ ਚੋਣ ਖੇਤਰ ਅਤੇ ਸੰਸਦੀ ਚੋਣ ਖੇਤਰ ਅਤੇ ਹੋਰ ਸੇਵਾਵਾਂ ਦੇ ਨਾਲ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਸੰਪਰਕ ਵੇਰਵੇ ਮੁੱਹਈਆ ਕਰਵਾਉਂਦਾ ਹੈ। ਵੋਟਰ ਹੈਲਪਲਾਈਨ ਮੋਬਾਈਲ ਐਪ ਨਾਗਰਿਕਾਂ ਨੂੰ ਕਈ ਵੱਖ-ਵੱਖ ਸੇਵਾਵਾਂ ਦੀ ਸਹੂਲਤ ਦਿੰਦਾ ਹੈ ਜਿਵੇਂ ਕਿ ਵੋਟਰ ਆਈ ਡੀ ਕਾਰਡ ਲਈ ਅਪਲਾਈ ਕਰਨਾ, ਵੋਟਰ ਕਾਰਡ ਵਿੱਚ ਦਰੁਸਤੀ ਲਈ ਆਨਲਾਈਨ ਅਪਲਾਈ ਕਰਨਾ, ਪੋਲਿੰਗ ਬੂਥ, ਵਿਧਾਨ ਸਭਾ ਚੋਣ ਖੇਤਰ ਅਤੇ ਸੰਸਦੀ ਹਲਕੇ ਦੇ ਵੇਰਵੇ ਦੇਖਣਾ ਅਤੇ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਸੰਪਰਕ ਵੇਰਵੇ ਪ੍ਰਾਪਤ ਕਰਨਾ।। ਮੋਬਾਈਲ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ।

ਪਰਸਨਜ਼ ਵਿਦ ਡਿਸਏਬਿਲਿਟੀ ਐਪਲੀਕੇਸ਼ਨ (ਸਕਸ਼ਮ ਐਪ) ਦਿਵਿਆਂਗ ਵਿਅਕਤੀਆਂ ਲਈ ਹੈ। ਪੀ ਡਬਲਯੂ ਡੀ ਐੱਪ ਵੋਟਰ ਨੂੰ ਦਿਵਿਆਂਗ ਵਜੋਂ ਮਾਰਕ ਕਰਨ ਲਈ ਬੇਨਤੀਆਂ, ਨਵੀਂ ਰਜਿਸਟ੍ਰੇਸ਼ਨ ਲਈ ਬੇਨਤੀ, ਮਾਈਗ੍ਰੇਸ਼ਨ ਲਈ ਬੇਨਤੀ, ਮਤਦਾਤਾ ਫ਼ੋਟੋ ਸ਼ਨਾਖਤੀ ਕਾਰਡ ਵੇਰਵਿਆਂ ਵਿੱਚ ਦਰੁਸਤੀ ਲਈ ਬੇਨਤੀ, ਵ੍ਹੀਲਚੇਅਰ ਲਈ ਬੇਨਤੀ ਕਰ ਸਕਦਾ ਹੈ। ਇਹ ਦ੍ਰਿਸ਼ਟੀ ਹੀਣਤਾ ਅਤੇ ਸੁਣਨ ਦੀ ਅਯੋਗਤਾ ਵਾਲੇ ਵੋਟਰਾਂ ਲਈ ਮੋਬਾਈਲ ਫੋਨ ਦੀ ਪਹੁੰਚ ਯੋਗਤਾ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦਾ ਹੈ। ਐਪਲੀਕੇਸ਼ਨ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ। ਨੈਸ਼ਨਲ ਗ੍ਰਿਵੈਂਸ ਸਰਵਿਸ ਪੋਰਟਲ (ਐੱਨ.ਜੀ.ਐੱਸ.ਪੀ.) ਨੂੰ ਇਸ ਤਰੀਕੇ ਨਾਲ ਵਿਕਸਿਤ ਕੀਤਾ ਗਿਆ ਹੈ ਕਿ ਇਹ ਰਾਸ਼ਟਰੀ, ਰਾਜ ਅਤੇ ਜ਼ਿਲਾ ਪੱਧਰ ‘ਤੇ ਨਾਗਰਿਕਾਂ, ਵੋਟਰਾਂ, ਸਿਆਸੀ ਪਾਰਟੀਆਂ, ਉਮੀਦਵਾਰਾਂ, ਮੀਡੀਆ ਅਤੇ ਚੋਣ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਇੱਕ ਸਾਂਝੇ ਇੰਟਰਫੇਸ ਦੁਆਰਾ ਸੇਵਾਵਾਂ ਪ੍ਰਦਾਨ ਕਰਨ ਲਈ ਸਾਂਝਾ ਮੰਚ ਪ੍ਰਦਾਨ ਕਰਨ ਦਾ ਵੀ ਕੰਮ ਕਰਦਾ ਹੈ।

ਇਹ ਐਪਲੀਕੇਸ਼ਨ ਚੋਣ ਅਧਿਕਾਰੀਆਂ ਨੂੰ ਸ਼ਿਕਾਇਤਾਂ ਨਾਲ ਨਜਿੱਠਣ ਲਈ ਇੱਕ ਸਿੰਗਲ ਇੰਟਰਫੇਸ ਪ੍ਰਦਾਨ ਕਰਦੀ ਹੈ। ਸਾਰੇ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਸੀ ਈ ਓ ਅਤੇ ਈ ਸੀ ਆਈ ਅਧਿਕਾਰੀ ਸਿਸਟਮ ਦਾ ਹਿੱਸਾ ਹਨ। ਇਸ ਤਰ੍ਹਾਂ, ਸ਼ਿਕਾਇਤ ਰਜਿਸਟ੍ਰੇਸ਼ਨ ਹੋਣ ‘ਤੇ ਮਾਮਲੇ ਸਿੱਧੇ ਸਬੰਧਤ ਅਥਾਰਟੀ ਨੂੰ ਸੌਂਪੇ ਜਾਂਦੇ ਹਨ। ਨਾਗਰਿਕ https://voters.eci.gov.in ਦੀ ਵਰਤੋਂ ਕਰਕੇ ਇਸ ਸੇਵਾ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀ ਵਿਜਿਲ ਐਪ ਨਾਗਰਿਕਾਂ ਦੁਆਰਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਇੱਕ ਮਜ਼ਬੂਤ ​​ਜ਼ਰੀਆ ਹੈ। ਸੀ ਵਿਜਿਲ ਹਰੇਕ ਨਾਗਰਿਕ ਨੂੰ ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਇੱਕ ਫੋਟੋ ਜਾਂ ਵੀਡੀਓ ਨੂੰ ਕਲਿੱਕ ਕਰਨ ਦੀ ਸ਼ਕਤੀ ਪ੍ਰਦਾਨ ਕਰਕੇ ਆਦਰਸ਼ ਚੋਣ ਜ਼ਾਬਤੇ/ਖਰਚ ਦੀ ਉਲੰਘਣਾ ਦਾ ਸਮਾਂ-ਸਟੈਂਪ ਵਾਲਾ ਸਬੂਤ ਪ੍ਰਦਾਨ ਕਰਦਾ ਹੈ।

ਐਪਲੀਕੇਸ਼ਨ ਜੀ ਆਈ ਐਸ ਤਕਨਾਲੋਜੀ ‘ਤੇ ਅਧਾਰਤ ਹੈ ਅਤੇ ਆਟੋ ਲੋਕੇਸ਼ਨ ਦੀ ਵਿਲੱਖਣ ਵਿਸ਼ੇਸ਼ਤਾ ਕਾਫ਼ੀ ਸਹੀ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ‘ਤੇ ਫਲਾਇੰਗ ਸਕੁਐਡ ਦੁਆਰਾ ਘਟਨਾ ਦੇ ਸਹੀ ਸਥਾਨ ‘ਤੇ ਨੈਵੀਗੇਟ ਕਰਨ ਅਤੇ ਤੁਰੰਤ ਕਾਰਵਾਈ ਕਰਨ ਲਈ ਭਰੋਸਾ ਕੀਤਾ ਜਾ ਸਕਦਾ ਹੈ। ਇਹ ਐਪ ਅਧਿਕਾਰੀਆਂ ਦੁਆਰਾ ਤੇਜ਼ ਅਤੇ ਪ੍ਰਭਾਵੀ ਕਾਰਵਾਈਆਂ ਨੂੰ ਤਰਜੀਹ ਦਿੰਦਾ ਹੈ ਅਤੇ 100 ਮਿੰਟਾਂ ਦੇ ਅੰਦਰ ਉਪਭੋਗਤਾ ਸਥਿਤੀ ਰਿਪੋਰਟਾਂ ਦਾ ਵਾਅਦਾ ਕਰਦਾ ਹੈ। ਐਪਲੀਕੇਸ਼ਨ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਉਪਲਬਧ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਨਾਗਰਿਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਔਨਲਾਈਨ ਪੋਰਟਲਾਂ ਅਤੇ ਮੋਬਾਈਲ ਪਲੇਟਫਾਰਮ ਐਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਉਨ੍ਹਾਂ ਨੂੰ ਚੋਣ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਆਉਣ-ਜਾਣ ਅਤੇ ਸਮੇਂ ਦੀ ਬੱਚਤ ਹੋ ਸਕੇ।