July 7, 2024 6:40 pm
Colonel Manpreet Singh

ਕਰਨਲ ਮਨਪ੍ਰੀਤ ਸਿੰਘ ਦੇ 7 ਸਾਲਾ ਪੁੱਤ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਸ਼ਹੀਦ ਪਿਤਾ ਨੂੰ ਦਿੱਤੀ ਸਲਾਮੀ

ਅੰਮ੍ਰਿਤਸਰ, 15 ਸਤੰਬਰ 2023: 13 ਸਤੰਬਰ ਬੁੱਧਵਾਰ ਨੂੰ ਅਨੰਤਨਾਗ ‘ਚ ਅੱ+ਤ+ਵਾ+ਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ (Colonel Manpreet Singh) ਆਪਣੀ ਅੰਤਿਮ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ ਹੈ। ਜਿੱਥੇ ਪਰਿਵਾਰ ਅਤੇ ਲੋਕ ਉਨ੍ਹਾਂ ਨੂੰ ਅੰਤਿਮ ਵਿਧਾਈ ਦੇ ਰਹੇ ਹਨ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਅੰਤਿਮ ਯਾਤਰਾ ‘ਚ ਵੱਡੀ ਗਿਣਤੀ ‘ਚ ਲੋਕ ਸ਼ਰਧਾਂਜਲੀ ਦੇਣ ਲਈ ਸ਼ਾਮਲ ਹੋਏ ਅਤੇ ਫੁੱਲਾਂ ਦੀ ਵਰਖਾ ਕੀਤੀ।

ਜਦੋਂ ਕਰਨਲ ਮਨਪ੍ਰੀਤ (Colonel Manpreet Singh) ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪੁੱਜੀ ਤਾਂ 7 ਸਾਲ ਦੇ ਪੁੱਤ ਕਬੀਰ ਨੇ ਫੌਜ ਦੀ ਵਰਦੀ ਵਿੱਚ ਆਪਣੇ ਸ਼ਹੀਦ ਪਿਤਾ ਨੂੰ ਸਲਾਮੀ ਦਿੱਤੀ। ਜਦੋਂ ਕਿ ਪਤਨੀ ਉਸ ਦੇ ਤਾਬੂਤ ‘ਤੇ ਸਿਰ ਰੱਖ ਕੇ ਰੋਂਦੀ ਰਹੀ। ਇਸ ਤੋਂ ਪਹਿਲਾਂ ਕਰਨਲ ਦੀ ਅੰਤਿਮ ਯਾਤਰਾ ਚੰਡੀ ਮੰਦਰ ਆਰਮੀ ਕੈਂਟ ਤੋਂ ਚੰਡੀਗੜ੍ਹ ਰਾਹੀਂ ਨਿਊ ਚੰਡੀਗੜ੍ਹ ਤੱਕ ਲਿਆਂਦੀ ਗਈ। ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਭੜੌਜੀਆਂ ਵਿੱਚ ਕੀਤਾ ਜਾਵੇਗਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਦੀ ਤਰਫੋਂ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ।