ਛੱਤੀਸਗੜ੍ਹ , 04 ਨਵੰਬਰ 2025: Bilaspur train Accident: ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ‘ਚ ਮੰਗਲਵਾਰ ਨੂੰ ਇੱਕ ਕੋਰਬਾ ਪੈਸੇਂਜਰ ਰੇਲਗੱਡੀ ਅਤੇ ਇੱਕ ਮਾਲ ਗੱਡੀ ਵਿਚਾਲੇ ਇੱਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਕੁਲੈਕਟਰ ਸੰਜੇ ਅਗਰਵਾਲ ਨੇ ਚਾਰ ਯਾਤਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ। ਇਸ ਦੌਰਾਨ, ਪੁਲਿਸ ਸੁਪਰਡੈਂਟ ਰਜਨੀਸ਼ ਸਿੰਘ ਨੇ ਦੱਸਿਆ ਕਿ ਸਿਰਫ਼ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਰੇਲਵੇ ਪੀਆਰਓ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਹਾਦਸੇ ਇਨ੍ਹਾਂ ਭਿਆਨਕ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ |
ਇਹ ਹਾਦਸਾ ਗਤੌਰਾ-ਬਿਲਾਸਪੁਰ ਰੇਲਵੇ ਸਟੇਸ਼ਨ ਦੇ ਨੇੜੇ ਲਾਲ ਖੰਡ ਖੇਤਰ ‘ਚ ਵਾਪਰਿਆ। ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਚਾਅ ਟੀਮਾਂ ਨੇ ਕਈ ਯਾਤਰੀਆਂ ਨੂੰ ਬਚਾਇਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਦਾ ਇਲਾਜ ਰੇਲਗੱਡੀ ਦੇ ਅੰਦਰ ਅਤੇ ਰੇਲਵੇ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।
ਰੇਲਵੇ ਪ੍ਰਸ਼ਾਸਨ ਨੇ ਤੁਰੰਤ ਮੈਡੀਕਲ ਯੂਨਿਟਾਂ ਅਤੇ ਡਿਵੀਜ਼ਨਲ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ। ਪੂਰੇ ਰੂਟ ‘ਤੇ ਰੇਲਗੱਡੀਆਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕਈ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਮੋੜ ਦਿੱਤਾ ਗਿਆ ਹੈ।
ਬਿਲਾਸਪੁਰ ਰੇਲਵੇ ਦੇ ਸੀਪੀਆਰਓ ਡਾ. ਸੁਸਕਰ ਵਿਪੁਲ ਵਿਲਾਸਰਾਓ ਨੇ ਦੱਸਿਆ ਕਿ ਕੋਰਬਾ ਯਾਤਰੀ ਰੇਲਗੱਡੀ ਇੱਕ ਮਾਲ ਗੱਡੀ ਨਾਲ ਪਿੱਛੇ ਤੋਂ ਟਕਰਾ ਗਈ। ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸੀਆਰਐਸ ਪੱਧਰ ਦੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਹਾਦਸੇ ਦਾ ਕਾਰਨ ਸਪੱਸ਼ਟ ਹੋਵੇਗਾ। ਉਨ੍ਹਾਂ ਕੋਲ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਹੈ।
Read More: ਛੱਠ ਤਿਉਹਾਰ ਦੌਰਾਨ ਵਾਰਾਣਸੀ ਡਿਵੀਜ਼ਨ ਵੱਲੋਂ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ




