Site icon TheUnmute.com

ਭਾਰਤੀ ਟੀਮ ਨਾਲ ਨਿਊਜ਼ੀਲੈਂਡ ਦੌਰੇ ‘ਤੇ ਨਹੀਂ ਜਾਣਗੇ ਕੋਚ ਰਾਹੁਲ ਦ੍ਰਾਵਿੜ

Rahul Dravid

ਚੰਡੀਗੜ੍ਹ 11ਨਵੰਬਰ 2022: ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਭਾਰਤੀ ਟੀਮ (Indian team) ਦੇ ਕੋਚ ਰਾਹੁਲ ਦ੍ਰਾਵਿੜ (Rahul Dravid) ਦੀ ਅਗਵਾਈ ਵਾਲੇ ਕੋਚਿੰਗ ਸਟਾਫ ਨੂੰ ਨਿਊਜ਼ੀਲੈਂਡ ਦੌਰੇ ‘ਤੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਵੀਵੀਐਸ ਲਕਸ਼ਮਣ ਭਾਰਤੀ ਟੀਮ ਦੇ ਕਾਰਜਕਾਰੀ ਮੁੱਖ ਕੋਚ ਹੋਣਗੇ।

ਭਾਰਤੀ ਟੀਮ (Indian team) ਨੂੰ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਅੰਤਰਰਾਸ਼ਟਰੀ ਅਤੇ ਤਿੰਨ ਵਨਡੇ ਮੈਚ ਖੇਡੇ ਜਾਣਗੇ |

ਮੌਜੂਦਾ ਕਪਤਾਨ ਰੋਹਿਤ ਸ਼ਰਮਾ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਅਤੇ ਸਪਿਨਰ ਰਵੀਚੰਦਰਨ ਅਸ਼ਵਿਨ ਵਰਗੇ ਸੀਨੀਅਰ ਖਿਡਾਰੀਆਂ ਨੂੰ ਦੌਰੇ ‘ਤੇ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਚਿੰਗ ਸਟਾਫ਼ ਨੂੰ ਵੀ ਛੁੱਟੀ ਦਿੱਤੀ ਗਈ ਹੈ।

ਬੀਸੀਸੀਆਈ (ਕ੍ਰਿਕਟ ਬੋਰਡ ਆਫ਼ ਇੰਡੀਆ) ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ “ਲਕਸ਼ਮਣ ਦੀ ਅਗਵਾਈ ਵਾਲੀ ਐਨਸੀਏ ਟੀਮ ਨਿਊਜ਼ੀਲੈਂਡ ਜਾਣ ਵਾਲੀ ਟੀਮ ਵਿੱਚ ਸ਼ਾਮਲ ਹੋਵੇਗੀ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਟੀਮ ਵਿੱਚ ਲਕਸ਼ਮਣ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਬਕਾ ਕ੍ਰਿਕਟਰ ਨੇ ਆਖ਼ਰੀ ਵਾਰ ਜ਼ਿੰਬਾਬਵੇ ਅਤੇ ਆਇਰਲੈਂਡ ਦੇ ਦੌਰੇ ਅਤੇ ਦੱਖਣੀ ਅਫਰੀਕਾ ਖ਼ਿਲਾਫ ਹਾਲ ਹੀ ‘ਚ ਵਨ ਡੇ ਘਰੇਲੂ ਸੀਰੀਜ਼ ਦੌਰਾਨ ਟੀਮ ਦੀ ਕੋਚਿੰਗ ਕੀਤੀ ਸੀ। ਆਲਰਾਊਂਡਰ ਹਾਰਦਿਕ ਪੰਡਯਾ ਟੀ-20 ਸੀਰੀਜ਼ ‘ਚ ਟੀਮ ਦੀ ਅਗਵਾਈ ਕਰਨਗੇ ਜਦਕਿ ਅਨੁਭਵੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਨਡੇ ਟੀਮ ਦੀ ਅਗਵਾਈ ਕਰਨਗੇ।

Exit mobile version