ਲਖਨਊ 12 ਫਰਵਰੀ, 2026: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੀਤੇ ਦਿਨ ਗੌਤਮ ਬੁੱਧ ਨਗਰ ਜ਼ਿਲ੍ਹੇ ‘ਚ ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (YEIDA) ਖੇਤਰ ਦੇ ਸੈਕਟਰ 28, E-01 ‘ਚ ਫੌਕਸਕੌਨ (Hon Hai Precision Industry Co., Ltd.) ਦੁਆਰਾ ਲਗਭੱਗ 4,000 ਕਰੋੜ ਰੁਪਏ ਦੀ ਲਾਗਤ ਨਾਲ 48 ਏਕੜ ‘ਚ ਬਣਾਏ ਜਾ ਰਹੇ ਉੱਤਰ ਪ੍ਰਦੇਸ਼ ਦੇ ਪਹਿਲੇ ਸੈਮੀਕੰਡਕਟਰ ਪਾਰਕ ਦੇ ਪ੍ਰਸਤਾਵਿਤ ਨੀਂਹ ਪੱਥਰ ਸਮਾਗਮ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਧੁਨਿਕ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਦੀ ਵਰਤੋਂ ਕਰਕੇ ਸੈਮੀਕੰਡਕਟਰ ਪਾਰਕ ਵਿਕਸਤ ਕਰਨ, ਸੂਬੇ ‘ਚ ਨਿਵੇਸ਼ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਹੁਲਾਰਾ ਦੇਣ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟ ਨੂੰ ਲਾਗੂ ਕਰਨ ‘ਚ ਸਾਰੇ ਜ਼ਰੂਰੀ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਥਾਨਕ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲੇ। ਜਿਕਰਯੋਗ ਹੈ ਕਿ ਇਸ ਸੈਮੀਕੰਡਕਟਰ ਪਾਰਕ ਦੇ ਨਿਰਮਾਣ ਨਾਲ ਲਗਭੱਗ 3,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
Read More: UP budget 2026: ਯੋਗੀ ਸਰਕਾਰ ਵੱਲੋਂ ₹9.12 ਲੱਖ ਕਰੋੜ ਦਾ ਬਜਟ ਪੇਸ਼, ਪੜ੍ਹੋ ਵੇਰਵੇ




