Kavad Yatra

CM ਯੋਗੀ ਆਦਿਤਿਆਨਾਥ ਦਾ ਵੱਡਾ ਫੈਸਲਾ, ਕਾਵੜ ਯਾਤਰਾ ਰੂਟ ‘ਤੇ ਦੁਕਾਨਦਾਰਾਂ ਨੂੰ ਲਿਖਣਾ ਪਵੇਗਾ ਆਪਣਾ ਨਾਮ

ਚੰਡੀਗੜ੍ਹ, 19 ਜੁਲਾਈ 2024: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਕਾਵੜ ਯਾਤਰਾ (Kavad Yatra) ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ | ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਦੇ ਕਾਵੜ ਯਾਤਰਾ ਰੂਟਾਂ ‘ਤੇ ਖਾਣ ਪੀਣ ਦੀਆਂ ਦੁਕਾਨਾਂ ‘ਤੇ ਸੰਚਾਲਕਾਂ ਅਤੇ ਮਾਲਕਾਂ ਦੇ ਨਾਮ ਅਤੇ ਪਛਾਣ ਲਿਖਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਵੜ ਯਾਤਰਾ ਦੇ ਸ਼ਰਧਾਲੂਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਇਹ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਹਲਾਲ ਸਰਟੀਫ਼ਿਕੇਸ਼ਨ ਵਾਲੇ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਯੂਪੀ ਸਰਕਾਰ ਦੇ ਇਸ ਫੈਸਲੇ ਦਾ ਦੂਜੇ ਪਾਸੇ ਅਖਿਲੇਸ਼ ਯਾਦਵ ਤੇ ਮਾਇਆਵਤੀ ਨੇ ਸਖ਼ਤ ਵਿਰੋਧ ਕੀਤਾ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ਕਾਵੜ ਯਾਤਰਾ (Kavad Yatra)ਨੂੰ ਲੈ ਕੇ ਮੁਜ਼ੱਫਰਨਗਰ ਪੁਲਿਸ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਦੁਕਾਨਦਾਰਾਂ ਸਮੇਤ ਗਲੀ-ਮੁਹੱਲੇ ਦੇ ਦੁਕਾਨਦਾਰਾਂ ਨੂੰ ਆਪਣੇ ਨਾਮ ਬਾਹਰ ਲਿਖਣੇ ਪੈਣਗੇ। ਇਸ ਪਿੱਛੇ ਸਰਕਾਰ ਦੀ ਮਨਸ਼ਾ ਘੱਟ ਗਿਣਤੀ ਵਰਗ ਨੂੰ ਸਮਾਜ ਤੋਂ ਵੱਖ ਕਰਕੇ ਸ਼ੱਕ ਦੇ ਘੇਰੇ ‘ਚ ਲਿਆਉਣਾ ਹੈ। ਦੂਜੇ ਮਾਇਆਵਤੀ ਨੇ ਕਿਹਾ ਕਿ ਕਾਵੜ ਯਾਤਰਾ ਰੂਟ ‘ਤੇ ਦੁਕਾਨਦਾਰਾਂ ਦੇ ਨਾਂ ਲਿਖਣ ਦਾ ਹੁਕਮ ਗਲਤ ਰਵਾਇਤ ਹੈ। ਇਸ ਨਾਲ ਸਦਭਾਵਨਾ ਵਾਲਾ ਮਾਹੌਲ ਖਰਾਬ ਹੋ ਸਕਦਾ ਹੈ।

Scroll to Top