ਚੰਡੀਗੜ੍ਹ, 04 ਸਤੰਬਰ 2024: ਉੱਤਰ ਪ੍ਰਦੇਸ਼ ‘ਚ ਭਾਰਤੀ ਫੁੱਟਬਾਲ (football stadiums) ਦੇ ਰਵਾਇਤੀ ਵਿਰੋਧੀ ਮੋਹਨ ਬਾਗਾਨ ਅਤੇ ਪੂਰਬੀ ਬੰਗਾਲ ਵਿਚਾਲੇ ਇਹ ਮੈਚ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਮੁੱਖ ਮੰਤਰੀ ਆਦਿਤਿਆਨਾਥ ਨੇ ਵਾਅਦਾ ਕੀਤਾ ਕਿ ਯੂਪੀ ਸਰਕਾਰ ਸੂਬੇ ‘ਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਲਾਨ ਕੀਤਾ ਹੈ ਕਿ ਸ਼ੁਰੂਆਤੀ ਪੜਾਅ ‘ਚ ਸੂਬੇ ਦੇ 18 ਕਮਿਸ਼ਨਰੇਟਾਂ ‘ਚ 18 ਨਵੇਂ ਫੁੱਟਬਾਲ ਸਟੇਡੀਅਮ (football stadiums) ਬਣਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਫੁੱਟਬਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਹਰੇਕ ਬਲਾਕ ‘ਚ 827 ਫੁੱਟਬਾਲ ਮੈਦਾਨ ਵਿਕਸਤ ਕੀਤੇ ਜਾਣਗੇ ਤਾਂ ਜੋ ਸੂਬੇ ਭਰ ‘ਚ ਹੋਰ ਟੂਰਨਾਮੈਂਟ ਕਰਵਾਏ ਜਾ ਸਕਣ।