Yogi Adityanath

CM ਯੋਗੀ ਆਦਿਤਿਆਨਾਥ ਵੱਲੋਂ ਦੇਸ਼ ਭਰ ਦੇ ਵੋਟਰਾਂ ਨੂੰ ਚੋਣ ਪ੍ਰਕਿਰਿਆ ‘ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ

ਉੱਤਰ ਪ੍ਰਦੇਸ਼ 19 ਮਾਰਚ 2024: ਭਾਰਤੀ ਚੋਣ ਕਮਿਸ਼ਨ ਵਲੋਂ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੀ ਤਾਰੀਖਾਂ ਦੇ ਐਲਾਨ ਨਾਲ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ | ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਵੀ ਦੇਸ਼ ਭਰ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਕਿਹਾ, ”ਸਾਰੇ ਵੋਟਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਅੱਜ ਤੋਂ ‘ਮਹਾ ਪਰਵ’ ਦੀਆਂ ਆਮ ਚੋਣਾਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਕਲਪ ਨਾਲ ਇਕਜੁੱਟ ਹੈ।

ਮੁੱਖ ਮੰਤਰੀ (CM Yogi Adityanath) ਨੇ ਦਾਅਵਾ ਕੀਤਾ ਹੈ ਕਿ ਜਨਤਾ ਦੇ ਅਸ਼ੀਰਵਾਦ ਨਾਲ ‘ਇਸ ਵਾਰ ਐਨ.ਡੀ.ਏ. 400 ਦਾ ਅੰਕੜਾ ਪਾਰ ਕਰੇਗੀ’। ਮੁੱਖ ਮੰਤਰੀ ਨੇ ਕਿਹਾ, “ਆਪਣੀ ਵੋਟ ਪਾ ਕੇ ਲੋਕਤੰਤਰ ਦੇ ਇਸ ‘ਮਹਾਂ ਯੱਗ’ ਵਿਚ ਯੋਗਦਾਨ ਪਾਓ ਅਤੇ ਇਸ ਨੂੰ ਸਫਲ ਬਣਾਓ। ਭਾਰਤ ਮਾਤਾ ਦੀ ਜੈ !”

ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਜਿੱਥੇ 543 ਸੀਟਾਂ ਲਈ 7 ਪੜਾਵਾਂ ‘ਚ ਆਮ ਚੋਣਾਂ ਹੋਣਗੀਆਂ, ਉਥੇ ਹੀ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ‘ਤੇ ਸਾਰੇ 7 ਪੜਾਵਾਂ ‘ਚ ਵੋਟਿੰਗ ਹੋਵੇਗੀ। ਨਾਮਜ਼ਦਗੀਆਂ ਦਾ ਪਹਿਲਾ ਗੇੜ 27 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਦੌਰਾਨ ਨਾਮਜ਼ਦਗੀਆਂ ਦਾ ਅੰਤਿਮ ਪੜਾਅ 14 ਮਈ ਨੂੰ ਹੋਵੇਗਾ, ਜਿਸ ਤੋਂ ਬਾਅਦ 1 ਜੂਨ ਨੂੰ ਵੋਟਿੰਗ ਹੋਵੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣ ਦੀ ਉਮੀਦ ਹੈ। ਦੇਸ਼ ਭਰ ਦੇ 543 ਲੋਕ ਸਭਾ ਹਲਕਿਆਂ ਲਈ ਲਗਭਗ 97 ਕਰੋੜ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ।

Scroll to Top