ਚੰਡੀਗੜ੍ਹ, 01 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਬਦਲ ਫਟਣ ਦੀਆਂ ਘਟਨਾਵਾਂ ‘ਚ 50 ਤੋਂ ਵੱਧ ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ ਅਤੇ 2 ਜਣਿਆਂ ਮੌਤ ਹੀ ਚੁੱਕੀ ਹੈ | ਭਾਰੀ ਮੀਂਹ ਨੇ ਹਿਮਾਚਲ ਦੇ ਕੁੱਲੂ, ਮੰਡੀ ਅਤੇ ਰਾਮਪੁਰ ਸਮੇਤ ਕਈਂ ਥਾਵਾਂ ‘ਤੇ ਤਬਾਹੀ ਕਾਫ਼ੀ ਮਚਾਈ ਹੈ |
ਇਸ ਆਫ਼ਤ ਦੇ ਚੱਲਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (CM Sukhwinder Singh Sukhu) ਨੇ ਸਕੱਤਰੇਤ ‘ਚ ਅਪਾਤਕਾਲੀਨ ਬੈਠਕ ਸੱਦੀ ਹੈ। ਸੂਬੇ (Himachal Pradesh )ਦੇ ਸੀਨੀਅਰ ਅਧਿਕਾਰੀ ਅਤੇ ਡੀਸੀ ਬੈਠਕ ‘ਚ ਸ਼ਾਮਲ ਹੋਏ। ਬੈਠਕ ਦੌਰਾਨ ਮੁੱਖ ਮੰਤਰੀ ਨੇ ਸੂਬੇ ‘ਚ ਬੱਦਲ ਫਟਣ ਦੀਆਂ ਘਟਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ।
ਇਸਦੇ ਨਾਲ ਹੀ NDRF ਨੂੰ ਮੌਕੇ ‘ਤੇ ਭੇਜਿਆ ਗਿਆ ਹੈ, ਜਦਕਿ ਫੌਜ ਅਤੇ ਹਵਾਈ ਫੌਜ ਦੀ ਵੀ ਮੱਦਦ ਲਈ ਜਾ ਰਹੀ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ ਕਿਉਂਕਿ ਅਗਲੇ 36 ਘੰਟੇ ਦੌਰਾਨ ਮੀਂਹ ਦੀ ਚਿਤਾਵਨੀ ਦਿੱਤੀ ਹੈ | ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਇਸ ਆਫ਼ਤ ਵਿੱਚ ਰਾਹਤ ਦੀ ਮੰਗ ਕੀਤੀ ਹੈ