Himachal Budget

Himachal Budget: CM ਸੁਖਵਿੰਦਰ ਸਿੰਘ ਸੁੱਖੂ ਵੱਲੋਂ ਬਜਟ ਪੇਸ਼, ਆਫ਼ਤ ਰਾਹਤ ਪੈਕੇਜ ਲਈ ਦਿੱਤੇ 4500 ਕਰੋੜ ਰੁਪਏ

ਚੰਡੀਗੜ੍ਹ, 17 ਮਾਰਚ 2025: Himachal Pradesh Budget 2025: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) 2025-26 ਦੇ ਬਜਟ ਅਨੁਮਾਨ ਪੇਸ਼ ਕਰਨ ਲਈ ਆਲਟੋ ਕਾਰ ‘ਚ ਵਿਧਾਨ ਸਭਾ ਪਹੁੰਚੇ। ਪਿਛਲੇ ਸਾਲ ਵੀ ਮੁੱਖ ਮੰਤਰੀ ਬਜਟ ਪੇਸ਼ ਕਰਨ ਲਈ ਆਪਣੀ ਕਾਰ ‘ਚ ਪਹੁੰਚੇ ਸਨ। ਸੁਖਵਿੰਦਰ ਸਿੰਘ ਸੁੱਖੂ ਨੇ ਓਕਓਵਰ ਤੋਂ ਅਸੈਂਬਲੀ ਤੱਕ ਖੁਦ ਕਾਰ ਚਲਾਈ, ਇੱਥੇ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਸਨ।

ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਨੇ ਆਪਣੇ ਕਾਰਜਕਾਲ ਦਾ ਪਹਿਲਾ ਬਜਟ 17 ਮਾਰਚ, 2023 ਨੂੰ ਪੇਸ਼ ਕੀਤਾ। ਦੂਜਾ ਬਜਟ 17 ਫਰਵਰੀ 2024 ਨੂੰ ਸੀ ਅਤੇ ਹੁਣ 17 ਮਾਰਚ ਨੂੰ ਤੀਜਾ ਬਜਟ ਵੀ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਆਪਣਾ ਬਜਟ ਭਾਸ਼ਣ ਇੱਕ ਸ਼ੇਅਰ ਪੜ੍ਹ ਕੇ ਸ਼ੁਰੂ ਕੀਤਾ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਮੇਜ਼ ਥਪਥਪਾ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਸਾਲ 2023 ‘ਚ ਹਿਮਾਚਲ ਪ੍ਰਦੇਸ਼ ਨੂੰ ਮਾਨਸੂਨ ਦੌਰਾਨ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸੂਬਾ ਸਰਕਾਰ ਨੇ ਆਪਣੇ ਸਰੋਤਾਂ ਤੋਂ 4500 ਕਰੋੜ ਰੁਪਏ ਦਾ ਆਫ਼ਤ ਰਾਹਤ ਪੈਕੇਜ ਦਿੱਤਾ। ਉਮੀਦ ਹੈ ਕਿ ਕੇਂਦਰ ਸਰਕਾਰ ਵੀ ਛੇਤੀ ਹੀ ਸੂਬੇ ਨੂੰ ਆਫ਼ਤ ਰਾਹਤ ਰਾਸ਼ੀ ਜਾਰੀ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵੀ ਤਰਕਸੰਗਤ ਬਣਾਇਆ ਗਿਆ ਹੈ। ਆਬਕਾਰੀ ਨੀਤੀ ‘ਚ ਬਦਲਾਅ ਨਾਲ ਵਿੱਤੀ ਸਾਲ 2024-25 ‘ਚ ₹300 ਕਰੋੜ ਦਾ ਮਾਲੀਆ ਵਧਣ ਦੀ ਸੰਭਾਵਨਾ ਹੈ। ਨਾਲ ਹੀ ਸੈੱਸ ਰਾਹੀਂ ਆਮਦਨ ਵਧਾਉਣ ਦੀ ਕੋਸ਼ਿਸ਼ ਕੀਤੀ। ਸ਼ਰਾਬ ‘ਤੇ ਸੈੱਸ ਤੋਂ ਵਾਧੂ ਆਮਦਨ ਹੋਈ।

ਸੀਐਮ ਸੁੱਖੂ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਪਿਛਲੀ ਸਰਕਾਰ ਤੋਂ 76,185 ਕਰੋੜ ਰੁਪਏ ਦਾ ਕਰਜ਼ਾ ਵਿਰਾਸਤ ‘ਚ ਮਿਲਿਆ ਹੈ। ਇਸ ਕਾਰਨ, ਇਸਦੇ ਵਿਆਜ ਦਾ ਭੁਗਤਾਨ ਕਰਨ ਵਿੱਚ ਵੱਡੀ ਰਕਮ ਖਰਚ ਹੋਈ। ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ 3.38 ਪ੍ਰਤੀਸ਼ਤ ਦੀ ਵਾਧਾ ਦਰ ਸੰਭਵ ਹੈ। ਪ੍ਰਤੀ ਵਿਅਕਤੀ ਆਮਦਨ 9.6 ਪ੍ਰਤੀਸ਼ਤ ਵਧੀ ਹੈ।

Read More: ਡਾ. ਮਨਮੋਹਨ ਸਿੰਘ ਨੇ ਦੇਸ਼ ਲਈ ਸ਼ਾਨਦਾਰ ਸੇਵਾਵਾਂ ਦਿੱਤੀਆਂ: CM ਸੁੱਖੂ

Scroll to Top