July 4, 2024 8:40 pm
Shivraj Singh Chouhan

CM ਸ਼ਿਵਰਾਜ ਸਿੰਘ ਚੌਹਾਨ ਨੇ ਪਿਸ਼ਾਬ ਕਾਂਡ ਦੇ ਪੀੜਤ ਆਦਿਵਾਸੀ ਦੇ ਪੈਰ ਧੋਤੇ, ਕਿਹਾ- ਮੁਆਫ਼ੀ ਮੰਗਦਾ ਹਾਂ

ਚੰਡੀਗੜ੍ਹ, 06 ਜੁਲਾਈ 2023: ਮੱਧ ਪ੍ਰਦੇਸ਼ ਦੇ ਸਿੱਧੀ ਵਿੱਚ ਪਿਸ਼ਾਬ ਕਾਂਡ ਦਾ ਸ਼ਿਕਾਰ ਹੋਏ ਆਦਿਵਾਸੀ ਨੌਜਵਾਨ ਅਤੇ ਉਸ ਦਾ ਪਰਿਵਾਰ ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chouhan) ਨੂੰ ਮਿਲਣ ਲਈ ਸੀਐਮ ਹਾਊਸ ਪਹੁੰਚੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਦਿਵਾਸੀ ਦਸ਼ਮਤ ਦਾ ਹੱਥ ਫੜ ਕੇ ਅੰਦਰ ਲੈ ਗਏ। ਕੁਰਸੀ ‘ਤੇ ਬਿਠਾਇਆ, ਪੈਰ ਧੋਤੇ, ਆਰਤੀ ਕੀਤੀ ਅਤੇ ਤਿਲਕ ਲਗਾਇਆ।

ਸ਼ਿਵਰਾਜ ਚੌਹਾਨ ਨੇ ਉਨ੍ਹਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ, “ਇਸ ਘਟਨਾ ਤੋਂ ਦੁਖੀ ਹਾਂ। ਮੈਂ ਤੁਹਾਡੇ ਤੋਂ ਮੁਆਫ਼ੀ ਮੰਗਦਾ ਹਾਂ। ਤੁਹਾਡੇ ਵਰਗੇ ਲੋਕ ਮੇਰੇ ਲਈ ਰੱਬ ਵਰਗੇ ਹਨ।” ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਵਰਾਜ (Shivraj Singh Chouhan) ਨੇ ਕਿਹਾ ਸੀ- ਦੋਸ਼ੀਆਂ ਨੂੰ ਇਸ ਤਰ੍ਹਾਂ ਸਜ਼ਾ ਮਿਲਣੀ ਚਾਹੀਦੀ ਹੈ ਕਿ ਇਹ ਮਿਸਾਲ ਬਣ ਜਾਵੇ। ਕਾਰਵਾਈ ਤੋਂ ਬਾਅਦ ਟਵੀਟ ਕੀਤਾ ਸੀ-ਐਨਐਸਏ ਲਗਾਇਆ ਗਿਆ, ਬੁਲਡੋਜ਼ਰ ਵੀ ਚਲਾਇਆ ਗਿਆ ਹੈ | ਮੁਲਜ਼ਮ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਐਨ.ਐਸ.ਏ. ਲਗਾਇਆ ਗਿਆ ਹੈ, ਫਿਲਹਾਲ ਉਹ ਜੇਲ੍ਹ ਵਿੱਚ ਹੈ।