20 ਜਨਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ (Nayab singh saini) 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਗੁਰੂਗ੍ਰਾਮ ‘ਚ ਤਿਰੰਗਾ ਲਹਿਰਾਉਣਗੇ। ਇਸ ਸਬੰਧੀ ਸਰਕਾਰ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸੀਐਮ ਤੋਂ ਇਲਾਵਾ ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਪੰਚਕੂਲਾ ਵਿੱਚ ਤਿਰੰਗਾ ਲਹਿਰਾਉਣਗੇ।
ਇੱਥੇ ਰਾਜਪਾਲ ਵੱਲੋਂ ਐਥੋਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਨਿਲ ਵਿਜ (anil vij) ਅੰਬਾਲਾ ਦੀ ਬਜਾਏ ਯਮੁਨਾਨਗਰ ਵਿੱਚ ਝੰਡਾ ਲਹਿਰਾਉਣਗੇ। ਇਸ ਵਾਰ ਵਿਧਾਇਕਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮਨੋਹਰ ਲਾਲ ਖੱਟਰ ਨਵੇਂ ਜ਼ਿਲ੍ਹਾ ਹਾਂਸੀ ਜਾਣਗੇ। ਹਾਲਾਂਕਿ ਰਾਓ ਇੰਦਰਜੀਤ ਦਾ ਨਾਮ ਸੂਚੀ ਵਿੱਚ ਨਹੀਂ ਹੈ।
Read More: Haryana News: ਕਿਰਤ ਵਿਭਾਗ ‘ਚ ਬੇਨਿਯਮੀਆਂ ‘ਤੇ CM ਨਾਇਬ ਸਿੰਘ ਸੈਣੀ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ




