ਚੰਡੀਗੜ੍ਹ, 08 ਫਰਵਰੀ 2025: Delhi Election Result 2025: ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ‘ਚ ਭਾਜਪਾ (BJP) ਨੂੰ ਬਹੁਮਤ ਮਿਲ ਗਿਆ ਹੈ। ਅਜਿਹੀ ਸਥਿਤੀ ਵਿੱਚ ਜੇਕਰ ਦਿੱਲੀ ‘ਚ ਆਮ ਆਦਮੀ ਪਾਰਟੀ ਦਾ ਕਿਲ੍ਹਾ ਢਹਿ ਗਿਆ ਹੈ | ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ ਰਾਜਨੀਤੀ ਲਈ ਇੱਕ ਵੱਡਾ ਝਟਕਾ ਕਿਹਾ ਜਾ ਰਿਹਾ ਹੈ।
ਦਿੱਲੀ ਚੋਣਾਂ ਦੇ ਨਤੀਜਿਆਂ ‘ਤੇ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah_ ਨੇ ਬਹੁਤ ਹੀ ਦਿਲਚਸਪ ਪ੍ਰਤੀਕਿਰਿਆ ਦਿੱਤੀ ਹੈ। ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਲਿਖਿਆ ਕਿ ‘ ਹੋਰ ਲੜੋ ਆਪਸ ‘ਚ !’ ਉਮਰ ਅਬਦੁੱਲਾ ਨੇ ਇੱਕ GIF ਵੀ ਸਾਂਝਾ ਕੀਤਾ ਹੈ ਜਿਸ ‘ਚ ਲਿਖਿਆ ਹੈ, ‘ਜੀਅ ਭਰ ਕੇ ਲੜੋ, ਇੱਕ ਦੂਜੇ ਨੂੰ ਖਤਮ ਕਰ ਦਵੋ!’
ਭਾਜਪਾ (BJP) ਦੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਦਿੱਲੀ ਚੋਣਾਂ ਦੇ ਰੁਝਾਨਾਂ ‘ਤੇ ਕਿਹਾ ਕਿ ‘ਅਸੀਂ ਅਜੇ ਵੀ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਅੰਤਿਮ ਨਤੀਜੇ ਹੋਰ ਵੀ ਵਧੀਆ ਹੋਣਗੇ। ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਵਾਅਦਿਆਂ ‘ਤੇ ਵਿਸ਼ਵਾਸ ਹੈ। ਇਹ ਸਾਡੇ ਲਈ ਸਕਾਰਾਤਮਕ ਨਤੀਜੇ ਹਨ। ਦਿੱਲੀ ਦੇ ਲੋਕ ਪ੍ਰਯੋਗਾਂ ਦੀ ਰਾਜਨੀਤੀ ਤੋਂ ਅੱਕ ਚੁੱਕੇ ਸਨ।
ਦਿੱਲੀ ਚੋਣਾਂ ਦੇ ਰੁਝਾਨਾਂ ‘ਤੇ, ਸ਼ਿਵ ਸੈਨਾ ਯੂਬੀਟੀ ਨੇਤਾ ਸੰਜੇ ਰਾਉਤ ਨੇ ਕਿਹਾ ਕਿ ‘ਸ਼ੁਰੂਆਤੀ ਰੁਝਾਨ ਸਖ਼ਤ ਮੁਕਾਬਲੇ ਨੂੰ ਦਰਸਾਉਂਦੇ ਸਨ।’ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਕੱਠੇ ਚੋਣਾਂ ਲੜੀਆਂ ਹੁੰਦੀਆਂ ਤਾਂ ਕੀ ਨਤੀਜੇ ਵੱਖਰੇ ਹੋ ਸਕਦੇ ਸਨ? ਕਾਂਗਰਸ ਅਤੇ ‘ਆਪ’ ਦੀ ਵਿਰੋਧੀ ਪਾਰਟੀ ਭਾਜਪਾ ਹੈ। ਦੋਵਾਂ ਨੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਲੜਾਈ ਲੜੀ, ਪਰ ਉਨ੍ਹਾਂ ਨੇ ਇਹ ਲੜਾਈ ਵੱਖਰੇ ਤੌਰ ‘ਤੇ ਲੜੀ, ਜੇ ਉਹ ਇਕੱਠੇ ਹੁੰਦੇ, ਤਾਂ ਭਾਜਪਾ ਦੀ ਹਾਰ ਯਕੀਨੀ ਸੀ।
Read More: Delhi Election Result: ਦਿੱਲੀ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ‘ਚ BJP ਨੂੰ ਬਹੁਮਤ, ਕਾਂਗਰਸ ਦਫ਼ਤਰ ‘ਚ ਛਾਇਆ ਸਨਾਟਾ