ਜੰਮੂ-ਕਸ਼ਮੀਰ, 10 ਮਈ 2025: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah) ਨੇ ਜੰਮੂ ਦੇ ਉਨ੍ਹਾਂ ਨਾਗਰਿਕ ਇਲਾਕਿਆਂ ਦਾ ਦੌਰਾ ਕੀਤਾ ਜੋ ਪਾਕਿਸਤਾਨ ਵੱਲੋਂ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਕਾਰਨ ਨੁਕਸਾਨੇ ਗਏ ਹਨ। ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ‘ਚ ਇੱਕ ਨੁਕਸਾਨੀ ਵਸਤੂ ਦੇ ਕੁਝ ਹਿੱਸੇ ਬਰਾਮਦ ਕੀਤੇ ਜਾ ਰਹੇ ਹਨ | ਇਸ ਮੌਕੇ ‘ਤੇ ਸੁਰੱਖਿਆ ਕਰਮਚਾਰੀ ਮੌਜੂਦ ਹਨ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah) ਨੇ ਟਵਿੱਟਰ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਰਾਜੌਰੀ ਤੋਂ ਦੁਖਦਾਈ ਖ਼ਬਰ ਆਈ ਹੈ।’ ਅਸੀਂ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਇੱਕ ਸਮਰਪਿਤ ਅਧਿਕਾਰੀ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਉਪ ਮੁੱਖ ਮੰਤਰੀ ਨਾਲ ਜ਼ਿਲ੍ਹੇ ਦਾ ਦੌਰਾ ਕਰ ਰਹੇ ਸਨ ਅਤੇ ਮੇਰੀ ਪ੍ਰਧਾਨਗੀ ਹੇਠ ਹੋਈ ਔਨਲਾਈਨ ਮੀਟਿੰਗ ‘ਚ ਸ਼ਾਮਲ ਹੋਏ ਸਨ।

ਉਨ੍ਹਾਂ ਕਿਹਾ ਕਿ ਅੱਜ ਪਾ.ਕਿ.ਸ.ਤਾ.ਨੀ ਗੋਲੀਬਾਰੀ ਨੇ ਰਾਜੌਰੀ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਜਿਸ ‘ਚ ਸਾਡੇ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਜ ਕੁਮਾਰ ਥਾਪਾ ਅਧਿਕਾਰੀ ਦੇ ਨਿਵਾਸ ‘ਤੇ ਹੋਈ ਗੋਲੀਬਾਰੀ ‘ਚ ਮਾਰੇ ਗਏ। ਇਸ ਭਿਆਨਕ ਜਾਨ-ਮਾਲ ਦੇ ਨੁਕਸਾਨ ‘ਤੇ ਮੇਰੇ ਕੋਲ ਆਪਣੇ ਸਦਮੇ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹਨ।
ਸ਼ੁੱਕਰਵਾਰ ਦੇਰ ਰਾਤ, ਪਾ.ਕਿ.ਸ.ਤਾ.ਨ ਨੇ ਬਿਨਾਂ ਕਿਸੇ ਭੜਕਾਹਟ ਦੇ ਜੰਮੂ ਸੈਕਟਰ ‘ਚ ਬੀਐਸਐਫ ਦੀਆਂ ਚੌਕੀਆਂ ‘ਤੇ ਗੋਲੀਬਾਰੀ ਕੀਤੀ। ਬੀਐਸਐਫ ਨੇ ਵੀ ਇਸੇ ਤਰ੍ਹਾਂ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਅੰਤਰਰਾਸ਼ਟਰੀ ਸਰਹੱਦ ‘ਤੇ ਪਾ.ਕਿ.ਸ.ਤਾ.ਨ ਰੇਂਜਰਾਂ ਦੀਆਂ ਚੌਕੀਆਂ ਅਤੇ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਜੰਮੂ-ਕਸ਼ਮੀਰ ਦੇ ਪੁੰਛ ‘ਚ ਪਾ.ਕਿ.ਸ.ਤਾ.ਨ ਵੱਲੋਂ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ।
Read More: ਪਾ.ਕਿ.ਸ.ਤਾ.ਨ ਨੇ 400 ਡਰੋਨ ਦਾਗੇ, ਯਾਤਰੀ ਜਹਾਜ਼ਾਂ ਨੂੰ ਢਾਲ ਵਜੋਂ ਵਰਤਿਆ: ਵਿੰਗ ਕਮਾਂਡਰ ਵਿਓਮਿਕਾ ਸਿੰਘ




