CM Nayab Singh

ਪ੍ਰਵਾਸੀ ਮਜ਼ਦੂਰ ਦੇ ਕ.ਤ.ਲ ਮਾਮਲੇ ‘ਤੇ ਬੋਲੇ CM ਨਾਇਬ ਸਿੰਘ , ਕਿਹਾ-“ਮੌਬ ਲਿੰਚਿੰਗ ਦੀਆਂ ਅਜਿਹੀਆਂ ਘਟਨਾਵਾਂ ਮੰਦਭਾਗੀ”

ਚੰਡੀਗੜ੍ਹ, 31 ਅਗਸਤ, 2024: ਹਰਿਆਣਾ ਦੇ ਚਰਖੀ ਦਾਦਰੀ (Charkhi Dadri) ਜ਼ਿਲ੍ਹੇ ‘ਚ ਪੱਛਮੀ ਬੰਗਾਲ ਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ‘ਚ ਗਊ ਰੱਖਿਅਕ ਗਰੁੱਪ ਦੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh) ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ |

Read More: ਚਰਖੀ ਦਾਦਰੀ ‘ਚ ਗਊ ਮਾਸ ਖਾਣ ਦੇ ਸ਼ੱਕ ‘ਚ ਪ੍ਰਵਾਸੀ ਮਜ਼ਦੂਰ ਦਾ ਕ.ਤ.ਲ, ਦੋ ਨਬਾਲਗਾਂ ਸਣੇ 7 ਜਣੇ ਗ੍ਰਿਫਤਾਰ

ਸੀਐਮ ਨਾਇਬ ਸਿੰਘ ਸੈਣੀ (CM Nayab Singh)  ਨੇ ਕਿਹਾ ਕਿ ‘ਮੌਬ ਲਿੰਚਿੰਗ ਵਰਗੀਆਂ ਗੱਲਾਂ ਕਹਿਣਾ ਸਹੀ ਨਹੀਂ ਹੈ, ਕਿਉਂਕਿ ਗਊ ਰੱਖਿਆ ਲਈ ਵਿਧਾਨ ਸਭਾ ‘ਚ ਸਖ਼ਤ ਕਾਨੂੰਨ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਗਊ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦੋਂ ਅਜਿਹੀ ਸੂਚਨਾ ਮਿਲਦੀ ਹੈ ਤਾਂ ਪਿੰਡ ਦੇ ਲੋਕ ਪ੍ਰਤੀਕਿਰਿਆ ਦਿੰਦੇ ਹਨ। ਸੀਐਮ ਸੈਣੀ ਨੇ ਕਿਹਾ ਕਿ ਮੈਂ ਇਸ ਗੱਲ ‘ਤੇ ਜ਼ੋਰ ਦਿੰਦਾ ਹਾਂ ਕਿ ਮੌਬ ਲਿੰਚਿੰਗ ਦੀਆਂ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ ਅਤੇ ਨਹੀਂ ਹੋਣੀਆਂ ਚਾਹੀਦੀਆਂ।

ਉਕਤ ਪ੍ਰਵਾਸੀ ਮਜ਼ਦੂਰ ‘ਤੇ ਦੋਸ਼ ਹੈ ਕਿ ਉਸਨੇ ਗਊ ਮਾਸ ਖਾਧਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਸਾਬਿਰ ਮਲਿਕ ਦੀ 27 ਅਗਸਤ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ 2 ਨਾਬਾਲਗ ਸਮੇਤ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ |

Scroll to Top